26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਾਬੰਦੀ ਦੇ ਬਾਵਜੂਦ ਵੀ ਝੋਨੇ ਦੀ ਹਾਈਬਿ੍ਡ ਕਿਸਮ ਸਾਵਾ 7501 ਅਤੇ 7301 ਦੇ ਬੀਜ ਨੂੰ ਕਿਸਾਨਾਂ ਬਲੈਕ ਵਿਚ ਖਰੀਦਿਆ

Ad Position 21
No active advertisement
ਅਜੀਤ ਡੈਸਕ 21-05-2026
ਕਾਹਨੂੰਵਾਨ, 20 ਮਈ (ਨਿਸ਼ਾਨ ਸਿੰਘ ਚਾਹਲ)-ਝੋਨੇ ਦੀ ਹਾਈਬਿ੍ਡ ਕਿਸਮ ਸਾਵਾ 7501 ਅਤੇ 7301 ਨੂੰ ਖਰੀਦਣ ਲਈ ਅਤੇ ਆੜਤੀਆਂ ਤੇ ਸ਼ੈਲਰ ਸਨਅਤਕਾਰਾਂ ਵਲੋਂ ਨਾ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਵਲੋਂ ਇਨ੍ਹਾਂ ਦੋਨਾਂ ਕਿਸਮਾਂ ਦੀ ਬਿਜਾਈ ਵੱਡੇ ਖੇਤੀ ਰਕਬੇ ਵਿਚ ਕੀਤੀ ਜਾਵੇਗੀ, ਕਿਉਂਕਿ ਇਨ੍ਹਾਂ ਦੋਨਾਂ ਕਿਸਮਾਂ ਦੇ ਬੀਜਾਂ ਦੀ ਰਿਕਾਰਡ ਵਿਕਰੀ ਹੋਈ ਹੈ | ਕਿਸਾਨਾਂ ਵਲੋਂ ਇਨ੍ਹਾਂ ਦੋਨਾਂ ਕਿਸਾਨ ਦੇ ਬੀਜਾਂ ਨੂੰ ਦੁਗਣੀ ਕੀਮਤ 'ਤੇ ਬਲੈਕ ਵਿਚ ਖਰੀਦਿਆ ਗਿਆ ਹੈ | ਕੁਝ ਜਾਣਕਾਰ ਬੀਜ ਵਿਕਰੇਤਾਵਾਂ ਨੇ ਦੱਸਿਆ ਕਿ ਮੌਸਮ ਅਨੁਕੂਲ ਰਹਿਣ 'ਤੇ ਇਨ੍ਹਾਂ ਦੋਨਾਂ ਕਿਸਮਾਂ ਦਾ ਝਾੜ ਪ੍ਰਤੀ ਏਕੜ 35 ਤੋਂ 37 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ | ਇਸੇ ਲਾਲਚ ਵੱਸ ਕਿਸਾਨਾਂ ਵਲੋਂ ਝੋਨੇ ਦੀਆਂ ਇਨ੍ਹਾਂ ਕਿਸਮਾਂ ਦੀ ਵਧੇਰੇ ਬਿਜਾਈ ਕਰਨ ਲਈ ਤਰਜੀਹ ਦਿੱਤੀ ਜਾ ਰਹੀ ਹੈ | ਸ਼ੈਲਰ ਉਦਯੋਗ ਨਾਲ ਜੁੜੇ ਕੁਝ ਜਾਣਕਾਰਾਂ ਨੇ ਦੱਸਿਆ ਕਿ ਇਨ੍ਹਾਂ ਕਿਸਮਾਂ ਦੇ ਚੌਲਾਂ ਦੀ ਸੈਲਿੰਗ ਵੇਲੇ ਵਧੇਰੇ ਟੁੱਟ ਭੱਜ ਹੁੰਦੀ ਹੈ | ਇਸ ਲਈ ਇਨ੍ਹਾਂ ਕਿਸਮਾਂ ਦੀ ਖਰੀਦ ਕਰਨ ਤੋਂ ਸ਼ੈਲਰ ਮਾਲਕਾਂ ਵਲੋਂ ਨਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀਆਂ ਇਨ੍ਹਾਂ ਕਿਸਮਾਂ ਦੀ ਬਿਜਾਈ ਹਰਗਿਜ਼ ਨਾ ਕਰਨ, ਕਿਉਂਕਿ ਇਨ੍ਹਾਂ ਕਿਸਮਾਂ ਦੀ ਖਰੀਦ ਵੇਲੇ ਕਿਸਾਨਾਂ ਨੂੰ ਦਿੱਕਤ ਆ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਕਹਾਣੀ ਸੁਣਾਉਣ ਤੇ ਸੁੰਦਰ ਲਿਖਾਈ ਮੁਕਾਬਲੇ <br/> ਅਗਲੀ ਖ਼ਬਰ ਜ਼ਿਲ੍ਹੇ ਅੰਦਰ ਅੰਬ ਤੇ ਲੀਚੀ ਦੇ ਬਾਗ਼ਾਂ ਨੰੂ ਪਾਣੀ ਨਾ ਮਿਲਣ ਕਾਰਨ ਹੋ ਰਿਹਾ ਨੁਕਸਾਨ-ਚਾਵਲਾ <br/>
Ad Position 24