26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਕਹਾਣੀ ਸੁਣਾਉਣ ਤੇ ਸੁੰਦਰ ਲਿਖਾਈ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 21-05-2026
ਧਾਰੀਵਾਲ, 20 ਮਈ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਚਾਹਲ ਤੇ ਪਿ੍ੰਸੀਪਲ ਕਿਰਨ ਕੇਸਰ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਇੰਟਰ ਹਾਊਸ ਸੁੰਦਰ ਲਿਖਾਈ ਤੇ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ | ਕਹਾਣੀ ਸੁਣਾਉਣ ਮੁਕਾਬਲੇ 'ਚ ਵਿਦਿਆਰਥੀਆਂ ਨੇ ਬਹੁਤ ਹੀ ਆਤਮ-ਵਿਸ਼ਵਾਸ ਨਾਲ ਕਹਾਣੀਆਂ ਪੇਸ਼ ਕੀਤੀਆਂ | ਉਨ੍ਹਾਂ ਦੀ ਬੋਲਚਾਲ ਤੇ ਵਿਚਾਰਾਂ ਨੇ ਸਾਰਿਆਂ ਦਾ ਮਨ ਮੋਹ ਲਿਆ | ਇਸ ਮੁਕਾਬਲੇ 'ਚ ਫਤਿਹ ਹਾਊਸ ਦੇ ਵਿਦਿਆਰਥੀ ਫਤਿਹਵੀਰ ਸਿੰਘ ਨੇ ਪਹਿਲਾ, ਅਜੀਤ ਹਾਊਸ ਦੀ ਵਿਦਿਆਰਥਣ ਅਵਨੀਤ ਕੌਰ ਨੇ ਦੂਜਾ, ਜੁਝਾਰ ਹਾਊਸ ਦੇ ਵਿਦਿਆਰਥੀ ਜੈਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੁੰਦਰ ਲਿਖਾਈ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਮੈਡਮ ਸੁਮਨ ਤੇ ਮੈਡਮ ਰੇਨੂੰ ਨੇ ਨਿਭਾਈ, ਜਿਸ ਵਿਚ ਸਿਮਰਨਜੀਤ ਕੌਰ ਨੇ ਪਹਿਲਾ, ਕੁਸਮੀਤ ਕੌਰ ਨੇ ਦੂਜਾ, ਇਸਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਨੇ ਦੱਸਿਆ ਕਿ ਇਹ ਮੁਕਾਬਲੇ ਬੱਚਿਆਂ ਦੇ ਅੰਦਰ ਲੁਕੇ ਹੋਏ ਹੁਨਰ ਨੂੰ ਬਾਹਰ ਲਿਆਉਣ ਦਾ ਇਕ ਸੁੰਦਰ ਮੌਕਾ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਾਹਨੂੰਵਾਨ ਖੇਤਰ ਮੈਡੀਕਲ ਸਟੋਰ ਰਹੇ ਬੰਦ ਅਗਲੀ ਖ਼ਬਰ ਪਾਬੰਦੀ ਦੇ ਬਾਵਜੂਦ ਵੀ ਝੋਨੇ ਦੀ ਹਾਈਬਿ੍ਡ ਕਿਸਮ ਸਾਵਾ 7501 ਅਤੇ 7301 ਦੇ ਬੀਜ ਨੂੰ ਕਿਸਾਨਾਂ ਬਲੈਕ ਵਿਚ ਖਰੀਦਿਆ
Ad Position 24