ਬਟਾਲਾ, 22 ਮਈ (ਸਤਿੰਦਰ ਸਿੰਘ)-ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 43 'ਚ ਭਾਜਪਾ ਦੀ ਮਹਿਲਾ ਉਮੀਦਵਾਰ ਸ੍ਰੀਮਤੀ ਸੁਮਨ ਹਾਂਡਾ ਲਈ ਉਨ੍ਹਾਂ ਦੇ ਵੋਟਰ ਸਾਥੀਆਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਉਮੀਦਵਾਰ ਸੁਮਨ ਹਾਂਡਾ ਨੇ ਆਪਣੇ ਵਾਰਡ ਦੇ ਵੋਟਰਾਂ ਨੂੰ ਕਿਹਾ ਕਿ ਮੈਂ ਆਪਣੇ ਵਾਰਡ ਦੇ ਵਿਕਾਸ ਤੇ ਹੋਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੀ | ਇਸ ਮੌਕੇ ਆਸ਼ੂ ਹਾਂਡਾ, ਅਸ਼ਵਨੀ ਮਹਾਜਨ, ਅਸ਼ਵਨੀ ਹਾਂਡਾ, ਜਤਿੰਦਰ ਮੋਹਨ, ਸਮੀਸ਼ ਅਗਰਵਾਲ, ਸ਼ਾਮ ਲਾਲਾ, ਨਵੀਨ ਖੁੱਲਰ, ਬਲਵਿੰਦਰ ਮਹਿਤਾ, ਬਿੱਲਾ ਹਾਂਡਾ, ਰਾਜੂ ਅਗਰਵਾਲ ਪੰਕਜ ਸ਼ਰਮਾ, ਗਿੰਨੀ ਸੇਠ, ਅੰਕਿਤ ਅਗਰਵਾਲ ਆਦਿ ਹਾਜ਼ਰ ਸਨ |