12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 24-05-2026
ਦੀਨਾਨਗਰ, 23 ਮਈ (ਸੋਢੀ/ਘੁੰਮਣ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਵਿਗਿਆਨ ਵਿਭਾਗ ਤੇ ਈਕੋ ਕਲੱਬ ਵਲੋਂ ਵਿਸ਼ਵ-ਵਿਆਪੀ ਪ੍ਰਭਾਵ ਲਈ ਸਥਾਨਕ ਤੌਰ 'ਤੇ ਕੰਮ ਕਰਨਾ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਪੰਜਾਬ ਜੈਵ ਵਿਭਿੰਨਤਾ ਬੋਰਡ ਚੰਡੀਗੜ੍ਹ ਦੇ ਸਹਿਯੋਗ ਤੇ ਭਾਰਤ ਸਰਕਾਰ ਦੇ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ ਦੇ ਅਧੀਨ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਕੀਤੀ | ਜਦੋਂ ਕਿ ਹਿੰਦੂ ਸੁਰੱਖਿਆ ਸੰਮਤੀ ਪੰਜਾਬ ਦੇ ਉਪ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੈਮੀਨਾਰ 'ਚ ਜੰਗਲਾਤ ਬਲਾਕ ਅਫਸਰ ਜੰਗਲਾਤ ਵਿਭਾਗ ਪਠਾਨਕੋਟ ਪਿ੍ਅੰਕਾ ਸੈਣੀ ਤੇ ਅਭਿਆਸ ਸੈਣੀ ਜੰਗਲਾਤ ਬੀਟ ਅਫਸਰ ਜੰਗਲਾਤ ਵਿਭਾਗ ਅਭਿਆਸ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਡਾ: ਹਰੀ ਦੇਵ ਅਗਨੀਹੋਤਰੀ ਨੇ ਕਿਹਾ ਕਿ ਔਸ਼ਧੀ ਪੌਦੇ ਸਾਡੇ ਲਈ ਵਰਦਾਨ ਹਨ, ਸਿਰਫ਼ ਛਾਂ ਦੇਣ ਵਾਲੇ ਰੁੱਖ ਹੀ ਨਹੀਂ, ਸਗੋਂ ਲਾਭਕਾਰੀ ਪੌਦੇ ਵੀ ਲਗਾਉਣੇ ਚਾਹੀਦੇ ਹਨ | ਵਿਸ਼ੇਸ਼ ਮਹਿਮਾਨ ਪਿ੍ਯੰਕਾ ਸੈਣੀ ਨੇ ਟਿਕਾਊ ਵਿਕਾਸ ਟੀਚਿਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਵਣ ਬੀਟ ਅਧਿਕਾਰੀ ਅਭਿਆਸ ਸੈਣੀ ਨੇ ਕਿਹਾ ਕਿ ਜੇਕਰ ਅਸੀਂ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਰੁੱਖ ਲਗਾਉਣ ਨੂੰ ਪਵਿੱਤਰ ਫ਼ਰਜ਼ ਵਜੋਂ ਅਪਣਾਉਣਾ ਚਾਹੀਦਾ ਹੈ | ਅੰਤ 'ਚ ਮਹਿਮਾਨਾਂ ਨੂੰ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਪੱਲਵੀ ਸ਼ਰਮਾ, ਪੀ.ਆਰ.ਓ ਪ੍ਰੋ: ਜੋਤੀ ਸੈਣੀ, ਡਾ: ਪ੍ਰਵੀਨ ਸੈਣੀ, ਪ੍ਰੋ: ਮੋਹਿਤ ਅਗਰਵਾਲ, ਪ੍ਰੋ: ਭਰਤ ਮਹਾਜਨ, ਪ੍ਰੋ: ਪੱਲਵੀ ਸ਼ਰਮਾ, ਡਾ: ਡਿੰਪਲ ਸ਼ਰਮਾ, ਪ੍ਰੋ: ਰਮਾ ਕਪੂਰ, ਪ੍ਰੋ: ਸਿਮਰ, ਪ੍ਰੋ: ਸਾਰਿਕਾ, ਪ੍ਰੋ: ਅਮਨ ਅਤੇ ਡਾ: ਪੂਜਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਗਰਾਲਾ ਵਿਖੇ ਗ਼ਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ ਅਗਲੀ ਖ਼ਬਰ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24