13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਧਾਰੀਵਾਲ ਦੀ ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਦੇ ਹੱਕ 'ਚ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 24-05-2026
ਧਾਰੀਵਾਲ, 23 ਮਈ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਦੀ ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਬੀਬੀ ਬਲਜੀਤ ਕੌਰ ਦੇ ਹੱਕ ਵਿਚ ਵਾਰਡ ਵਾਸੀਆਂ ਦਾ ਭਰਵਾਂ ਇਕੱਠ ਹੋਇਆ, ਜਿਸ ਵਿਚ ਸਾਬਕਾ ਚੇਅਰਮੈਨ ਸ੍ਰੀ ਰਾਧੇ ਕ੍ਰਿਸ਼ਨਪੁਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਾ. ਚੇਅਰਮੈਨ ਸ੍ਰੀ ਰਾਧੇ ਕ੍ਰਿਸ਼ਨ ਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਹਿਯੋਗ ਨਾਲ ਵਾਰਡ ਦਾ ਹਰੇਕ ਕੰਮ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ | ਉਨਾਂ ਕਿਹਾ ਕਿ ਨਵੀਂ ਆਬਾਦੀ ਦੀਆਂ ਗਲੀਆਂ ਵਿਚ ਖੜੇ ਹੁੰਦੇ ਗੰਦੇ ਪਾਣੀ ਦੇ ਨਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਹਾਜ਼ਰੀਨ ਮੁਹੱਲਾ ਵਾਸੀਆਂ ਨੇ ਨਾਅਰੇ ਮਾਰਦੇ ਹੋਏ ਭਰੋਸਾ ਦਿੱਤਾ ਕਿ ਉਹ ਬੀਬੀ ਬਲਜੀਤ ਕੌਰ ਨੂੰ ਵੋਟਾਂ ਪਾ ਕੇ ਜਿਤਾਉਣਗੇ | ਇਸ ਮੌਕੇ ਹਰਵੰਤ ਸਿੰਘ, ਹਰਪ੍ਰੀਤ ਸਿੰਘ, ਸੇਵਾਮੁਕਤ ਐੱਸ.ਡੀ.ਓ. ਸੁਖਦੇਵ ਸਿੰਘ ਚਾਹਲ, ਮਨੀ, ਸੇਵਾਮੁਕਤ ਥਾਣੇਦਾਰ ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਕੌਰ, ਚਰਨਜੀਤ ਕੌਰ, ਜੋਤੀ, ਸਿਮਰਜੀਤ ਕੌਰ, ਨਵੀਂ ਅਬਾਦੀ ਯੂਥ ਕਲੱਬ ਦੇ ਅਹੁਦੇਦਾਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਚੋਣਾਂ ਵਿਚ 'ਆਪ' ਪਾਰਟੀ ਦੀ ਜਿੱਤ ਹੋਵੇਗੀ-ਵਿਧਾਇਕ ਅਮਰਪਾਲ ਸਿੰਘ <br/> ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ <br/>
Ad Position 24