ਸ੍ਰੀ ਹਰਿਗੋਬਿੰਦਪੁਰ, 23 ਮਈ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਪੰਜਾਬ ਵਿਚ ਨਗਰ ਕੌਂਸਲ ਦੀਆਂ 2026 ਦੀਆਂ ਸਥਾਨਕ ਸ਼ਹਿਰਾਂ ਦੀਆਂ ਚੋਣਾਂ ਹੋ ਰਹੀਆਂ ਨੇ ਅਤੇ ਸ੍ਰੀ ਹਰਿਗੋਬਿੰਦਪੁਰ ਤੋਂ ਸ਼ਹਿਰ ਤੋਂ ਨਗਰ ਕੌਸਲ ਕਮੇਟੀ ਦੇ ਸਾਰੇ 'ਆਪ' ਪਾਰਟੀ ਦੇ ਉਮੀਦਵਾਰ ਚੋਣਾਂ ਜਿੱਤ ਕਿ ਇਤਿਹਾਸ ਰਚਣਗੇ | ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਕੁੱਲ 11 ਵਾਰਡਾਂ ਹਨ, ਜਿਨਾਂ ਵਿਚੋਂ 4 ਉਮੀਦਵਾਰ ਵੋਟਾਂ ਪੈਣ ਤੋਂ ਪਹਿਲਾਂ ਬਗੈਰ ਮੁਕਾਬਲੇ ਚੁਣੇ ਗਏ ਹਨ | ਉਨਾਂ ਕਿਹਾ ਕਿ ਬਾਕੀ 7 ਵਾਰਡਾਂ ਵਿਚ ਚੋਣਾਂ ਹੋ ਰਹੀਆਂ ਹਨ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਲਗਪਗ ਤਹਿ ਹੈ | ਉਨਾਂ ਕਿਹਾ ਕਿ ਸ਼ਹਿਰ ਦੇ ਸਾਬਕਾ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ, ਸਾ. ਕੌਂਸਲਰ ਬਾਬਾ ਦੀਪੂ ਭੱਲਾ ਅਤੇ ਬਾਬਾ ਸੋਨੂੰ ਭੱਲਾ ਦੀ ਰਹਿਨੁਮਾਈ ਹੇਠ ਚੋਣ ਲੜ ਰਹੇ ਸਾਰੇ ਉਮੀਦਵਾਰ ਦੇ ਹੱਕ ਵਿਚ ਸ਼ਹਿਰ ਵਾਸੀ ਵੋਟਾਂ ਪਾ ਕੇ 'ਆਪ' ਦੇ ਕੌਂਸਲਰ ਬਣਾਉਣ ਲਈ 26 ਮਈ ਵੋਟਾਂ ਵਾਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ | ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ੍ਰੀ ਹਰਿਗੋਬਿੰਦਪੁਰ ਨਗਰ ਕਮੇਟੀ ਵਿਚ ਇਤਿਹਾਸਿਕ ਜਿੱਤ ਪ੍ਰਾਪਤ ਕਰੇਗੀ, ਜੋ ਕਿ ਹਲਕੇ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਮੁੱਢ ਬੰਨੇਗੀ | ਇਸ ਮੌਕੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਆਪਣੇ ਸਾਥੀਆਂ ਸਮੇਤ ਸ਼ਹਿਰ ਵਿਚ ਚੋਣ ਪ੍ਰਚਾਰ ਕਰਦੇ ਹੋਏ ਸਥਾਨਕ ਵਾਸੀਆਂ ਨੂੰ ਪਾਰਟੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਵੀ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਸੈਣੀ, ਬਾਬਾ ਪੰਮਾ ਭੱਲਾ, ਰਾਜਨ ਲੂਬਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਰਿੰਕੂ ਮਾੜੀ ਪੰਨਵਾਂ, ਹਨੀ ਦਿਓਲ ਸ਼ੁਕਾਲਾ, ਬਾਊ ਮੇਤਲਾ, ਪਵਨ ਆਦਿ ਹਾਜ਼ਰ ਸਨ |