ਬਟਾਲਾ, 24 ਮਈ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਦੇ ਵਾਰਡ ਨੰ: 34 'ਚ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਦੇ ਹੱਕ ਵਿਚ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਖਵਿੰਦਰ ਕੌਰ ਦੇ ਹੱਕ 'ਚ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਤਾਂ ਜੋ ਵਾਰਡ ਦਾ ਵਿਕਾਸ ਬਿਨ੍ਹਾਂ ਭੇਦਭਾਵ ਦੇ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ 2027 'ਚ ਕਾਂਗਰਸ ਦੀ ਸਰਕਾਰ ਬਣਨੀ ਤਹਿ ਹੈ, ਇਸ ਲਈ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ | ਇਸ ਮੌਕੇ ਉਮੀਦਵਾਰ ਸੁਖਵਿੰਦਰ ਕੌਰ ਤੋਂ ਇਲਾਵਾ ਸੰਨੀ ਬੱਬਰ, ਸੰਜੀਵ ਖੋਸਲਾ, ਬਿਕਰਮਜੀਤ ਸਿੰਘ, ਆਸੂ ਮਸੀਹ, ਸਿਕੰਦਰ ਮਸੀਹ, ਪ੍ਰਕਾਸ਼ ਮਸੀਹ, ਰਾਜ ਕੁਮਾਰ, ਨਵ ਕੁਮਾਰ, ਸੂਰਜ ਵਰਮਾ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |