ਧਾਰੀਵਾਲ, 24 ਮਈ (ਸਵਰਨ ਸਿੰਘ)-ਸਥਾਨਿਕ ਸ਼ਹਿਰ ਦੀ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮਾ ਰਾਣੀ ਦੇ ਹੱਕ 'ਚ ਮਾਰਕਿਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਨੇ ਸਾਥੀਆਂ ਸਮੇਤ ਚੋਣ ਪ੍ਰਚਾਰ ਕੀਤਾ | ਇਸ ਮੌਕੇ ਚੇਅਰਮੈਨ ਸਮੇਤ 'ਆਪ' ਦੇ ਵਲੰਟੀਅਰਾਂ ਨੇ ਘਰ-ਘਰ ਜਾ ਕੇ 'ਆਪ' ਉਮੀਦਵਾਰ ਰਮਾ ਰਾਣੀ ਲਈ ਵੋਟਾਂ ਮੰਗੀਆਂ | ਚੇਅਰਮੈਨ ਰਿੰਕਾਂ ਨੇ ਦੱਸਿਆ ਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਵਲੋਂ ਲੋਕ ਹਿੱਤਕਾਰੀ ਲਾਗੂ ਕੀਤੀਆਂ ਸਕੀਮਾਂ ਤੋਂ ਵੋਟਰਾਂ ਨੂੰ ਜਾਣੂ ਕਰਵਾਇਆ ਤੇ ਸ਼ਹਿਰ ਦੇ ਬਿਹਤਰ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸਤੀਸ਼ ਕੁਮਾਰ ਵੋਹਰਾ, ਹਰਪਾਲ ਸਿੰਘ ਚੱਕ ਬੜੋਏ, ਪਰਿਲਾਦ ਸਿੰਘ ਆਦਿ ਹਾਜ਼ਰ ਸਨ |