24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੁਲਦੀਪ ਸਿੰਘ ਟੋਨੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ

Ad Position 21
No active advertisement
ਅਜੀਤ ਡੈਸਕ 25-05-2026
ਧਾਰੀਵਾਲ, 24 ਮਈ (ਸਵਰਨ ਸਿੰਘ)-ਨਗਰ ਕੌਂਸਲ ਚੋਣਾਂ 'ਚ ਧਾਰੀਵਾਲ ਸ਼ਹਿਰ ਦੀ ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਟੋਨੀ ਦੇ ਹੱਕ 'ਚ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰੈਲੀ ਨੂੰ ਸੰਬੋਧਨ ਕੀਤਾ | ਸ: ਬਾਜਵਾ ਨੇ ਕਿਹਾ ਕਿ ਕੁਲਦੀਪ ਸਿੰਘ ਟੋਨੀ ਜੋ ਕਿ ਪਹਿਲਾਂ ਵੀ 4 ਵਾਰ ਕੌਂਸਲਰ ਰਹਿ ਚੁੱਕੇ ਹਨ ਤੇ ਤਜਰਬੇਕਾਰ ਤੇ ਲੋਕਾਂ ਦੇ ਨਾਲ ਖੜਨ ਵਾਲੇ ਇਨਸਾਨ ਹਨ | ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਸਾਨੂੰ ਗੈਂਗਸਟਰਵਾਦ, ਲੱਟਾਂ-ਖੋਹਾਂ ਤੇ ਫਿਰੌਤੀਆਂ ਆਦਿ ਵਰਗੇ ਹੀ ਤੋਹਫ਼ੇ ਮਿਲੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਮਾਹੌਲ ਸੁਰੱਖਿਅਤ ਬਣਾਉਣਾ ਹੈ ਤਾਂ ਕਾਂਗਰਸ ਪਾਰਟੀ ਨੂੰ ਅੱਗੇ ਲਿਆਉਣ ਦੀ ਸਖ਼ਤ ਲੋੜ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਅੰਦਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ, ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਧਾਰੀਵਾਲ ਦੀ ਨਗਰ ਕੌਂਸਲ ਤੇ ਕਾਂਗਰਸ ਪਾਰਟੀ ਹੀ ਕਮੇਟੀ ਬਣਾਏਗੀ | ਇਸ ਮੌਕੇ ਸੂਬਾ ਡੈਲੀਗੇਟ ਬਰਿੰਦਰ ਸਿੰਘ ਛੋਟੇਪੁਰ, ਸ਼ਹਿਰੀ ਪ੍ਰਧਾਨ ਐਡਵੋਕੇਟ ਰਾਕੇਸ ਸ਼ਰਮਾ, ਰਾਕ ਪ੍ਰਕਾਸ਼ ਸ਼ਾਸਤਰੀ, ਸੁਖਜਿੰਦਰ ਸਿੰਘ ਸੋਨੂੰ, ਸਰਪੰਚ ਜਸਵੰਤ ਸਿੰਘ ਧਾਲੀਵਾਲ, ਮਨਜੀਤ ਸਿੰਘ ਚੌਹਾਨ, ਸੋਨੂੰ ਚੌਹਾਨ, ਸ਼ਮਸ਼ੇਰ ਸਿੰਘ ਸੇਰਾ, ਇੰਦਰਪਾਲ ਸਿੰਘ ਅਰੋੜਾ, ਅਖਿਲ ਮਹਾਜਨ, ਦੀਪਕ ਸ਼ਰਮਾਂ, ਰਾਕੇਸ਼ ਤੁੱਲੀ, ਸੁਰਿੰਦਰ ਕੁਮਾਰ, ਜਗਦੀਸ ਰਾਜ, ਮੱਖਣੂ, ਮੋਹਿਤ ਮਲਹੋਤਰਾ, ਅਮਰਜੀਤ ਸਿੰਘ ਹੈਪੀ, ਬਲਵਿੰਦਰ ਸਿੰਘ, ਕਰਤਾਰ ਸਿੰਘ ਬੜੋਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਹਿਲਾਂ ਹੀ ਹਾਰ ਮੰਨ ਚੁੱਕੀ ਹੈ 'ਆਪ'-ਜਾਖੜ ਅਗਲੀ ਖ਼ਬਰ ਚੇਅਰਮੈਨ ਰਿੰਕਾ ਨੇ ਵਾਰਡ ਨੰਬਰ 5'ਚ 'ਆਪ' ਉਮੀਦਵਾਰ ਦੇ ਹੱਕ 'ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ
Ad Position 24