24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੁਰਾਣਾ ਸ਼ਾਲਾ ਏਰੀਏ ਅੰਦਰ ਗੋਲਕ ਚੋਰਾਂ ਦੀ ਭਰਮਾਰ

Ad Position 21
No active advertisement
ਅਜੀਤ ਡੈਸਕ 26-05-2026
ਗੁਰਦਾਸਪੁਰ, 25 ਮਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਗੋਲਕ ਚੋਰਾਂ ਦੀ ਭਰਮਾਰ ਹੋਣ ਕਾਰਨ ਮੰਦਿਰਾਂ ਵਿਚ ਨਿੱਤ ਗੋਲਕਾਂ ਟੁੱਟਣ ਕਰਕੇ ਹਜ਼ਾਰਾਂ ਰੁਪਏ ਚੋਰੀ ਹੋ ਰਹੇ ਹਨ | ਪਰ ਪੁਲਿਸ ਅਜੇ ਤੱਕ ਕਿਸੇ ਵੀ ਚੋਰ ਨੰੂ ਕਾਬੂ ਨਹੀਂ ਕਰ ਸਕੀ | ਜਿਸ ਕਾਰਨ ਪੁਲਿਸ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ | ਇਲਾਕੇ ਦੇ ਸਰਪੰਚਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ, ਮੰਦਿਰਾਂ ਦੇ ਪ੍ਰਧਾਨਾਂ ਨੇ ਦੱਸਿਆ ਕਿ ਪਿੰਡ ਕ੍ਰਿਸ਼ਨਾ ਨਗਰ ਦੇ 3 ਮੰਦਿਰ ਤੇ ਇਕ ਜੱਟੂਵਾਲ ਦੇ ਮੰਦਿਰ ਦੀਆਂ ਗੋਲਕਾਂ ਤੋੜੀਆਂ ਹਨ ਤੇ ਚੋਰਾਂ ਨੇ ਆਪਣੇ ਨਾਲ ਤੇਜ਼ਧਾਰ ਹਥਿਆਰ ਵੀ ਲਿਆਂਦੇ ਸਨ, ਜਿਨ੍ਹਾਂ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ | ਇਸ ਸਬੰਧੀ ਮੰਦਿਰ ਦੇ ਪੁਜਾਰੀ ਨਰਿੰਦਰ ਕੁਮਾਰ ਸ਼ਰਮਾ, ਪਿੰਡ ਕ੍ਰਿਸ਼ਨਾ ਨਗਰ ਦੇ ਸਰਪੰਚ ਰਾਕੇਸ਼ ਕੁਮਾਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰਾਂ ਨੇ ਰਾਤ 2 ਵਜੇ ਚੋਰੀ ਦੀ ਘਟਨਾ ਨੰੂ ਅੰਜਾਮ ਦਿੱਤਾ ਹੈ | ਪਿੰਡ ਦਾ ਰਾਧਾ ਕ੍ਰਿਸ਼ਨ ਮੰਦਿਰ, ਸ਼ਿਵ ਮੰਦਿਰ ਤੇ ਮਨਸੋਤਰਾ ਜਠੇਰਿਆਂ ਤੋਂ ਇਲਾਵਾ ਜੱਟੂਵਾਲ ਦੇ ਸ਼ਿਵ ਮੰਦਿਰ ਨੰੂ ਨਿਸ਼ਾਨਾ ਬਣਾ ਕੇ 60 ਤੋਂ 70 ਹਜ਼ਾਰ ਰੁਪਏ ਚੋਰੀ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਪੁਰਾਣਾ ਸ਼ਾਲਾ ਪੁਲਿਸ ਨੰੂ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਸੀ.ਸੀ.ਟੀ.ਵੀ ਕੈਮਰਿਆਂ ਨੰੂ ਖੰਘਾਲਿਆ ਜਾ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਮੰਦਿਰਾਂ ਵਿਚ ਨਿੱਤ ਚੋਰੀ ਦੀਆਂ ਵਾਰਦਾਤਾਂ ਨੰੂ ਰੋਕਣ ਲਈ ਰਾਤ ਸਮੇਂ ਪੁਲਿਸ ਦੀ ਨਫ਼ਰੀ ਵਧਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਤੇ ਰੈਂਕਰਜ਼ ਸਕੂਲ ਕੋਟ ਧੰਦਲ ਵਾਲੀ ਸੜਕ 'ਤੇ ਪਏ ਪੱਥਰਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੁਰਾਣਾ ਸ਼ਾਲਾ ਏਰੀਏ ਅੰਦਰ ਗੋਲਕ ਚੋਰਾਂ ਦੀ ਭਰਮਾਰ
Ad Position 24