ਤਿੱਬੜ, 22 ਮਈ (ਸੋਹਨ ਮਲਿਕ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ 'ਤੇ ਸ਼ਿਕੰਜਾ ਪਾਉਣ ਲਈ ਪੰਜਾਬ ਪੁਲਿਸ ਹਰ ਵੇਲੇ ਛਾਪੇਮਾਰੀ ਕਰ ਰਹੀ ਹੈ | ਇਲਾਕੇ ਦਾ ਦੌਰਾ ਕਰਨ ਸਮੇਂ ਥਾਣਾ ਤਿੱਬੜ ਦੇ ਏ.ਐੱਸ.ਆਈ ਗੁਰਨਾਮ ਸਿੰਘ ਵਲੋਂ ਪੁਲਿਸ ਟੀਮ ਸਮੇਤ ਗਸ਼ਤ ਦੌਰਾਨ ਸਰਵਿਸ ਰੋਡ ਬਾਈਪਾਸ ਘੁਰਾਲਾ ਤੋਂ ਦੋਸ਼ੀ ਸਟੀਫਨ ਪੁੱਤਰ ਰਾਜੂ ਵਾਸੀ ਰੰਧਾਵਾ ਕਾਲੋਨੀ ਨੇੜੇ ਮਿਲਕ ਪਲਾਂਟ ਗੁਰਦਾਸਪੁਰ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ | ਜਿਸ ਕੋਲੋਂ ਮੋਮੀ ਲਿਫ਼ਾਫ਼ੇ 'ਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ ਤਹਿਤ ਪੁਲਿਸ ਵਲੋਂ ਦੋਸ਼ੀ ਸਟੀਫਨ ਖ਼ਿਲਾਫ਼ ਥਾਣਾ ਤਿੱਬੜ ਵਿਖੇ ਮਾਮਲਾ ਦਰਜ ਕੀਤਾ ਗਿਆ |