ਬਟਾਲਾ, 25 ਮਈ (ਸਤਿੰਦਰ ਸਿੰਘ)-ਮਹਿਲਾਵਾਂ ਦੀ ਅਗਵਾਈ ਹੇਠ ਸਮਾਜਿਕ ਬਦਲਾਅ ਦੀ ਮਹੱਤਤਾ ਨੂੰ ਦੁਬਾਰਾ ਉਜਾਗਰ ਕਰਦੇ ਹੋਏ ਤੇ ਮਾਤਿ੍ਤਵ ਦੀ ਅਟੱਲ ਸ਼ਕਤੀ ਦਾ ਸਨਮਾਨ ਕਰਦਿਆਂ ਬਟਾਲਾ ਆਸ਼ਰਮ ਵਿਚ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੀ ਮਹਿਲਾ ਸਸ਼ਕਤੀਕਰਨ ਤੇ ਲਿੰਗ ਸਮਾਨਤਾ ਮੁਹਿੰਮ ਵਲੋਂ ਅੰਤਰਰਾਸ਼ਟਰੀ ਮਾਤਾ ਦਿਵਸ ਦੀ ਯਾਦ ਵਿਚ ਇਕ ਭਾਵੁਕ ਤੇ ਪ੍ਰੇਰਣਾਦਾਇਕ ਸਮਾਗਮ ਕੀਤਾ ਗਿਆ | ਸਾਲਾਨਾ ਮਹੀਨਾਵਾਰ ਮੁਹਿੰਮ ਤਹਿਤ ਇਸ ਸਮਾਗਮ 'ਚ ਮਾਵਾਂ, ਨੌਜਵਾਨਾਂ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਭਾਗ ਲਿਆ | ਇਸ ਦੌਰਾਨ ਮਾਤਿ੍ਤਵ, ਮਹਿਲਾ ਸਸ਼ਕਤੀਕਰਨ, ਲਿੰਗ ਸੰਵੇਦਨਸ਼ੀਲਤਾ ਤੇ ਮੁੱਲ-ਆਧਾਰਿਤ ਸਮਾਜਿਕ ਬਦਲਾਅ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਦੱਸਿਆ ਗਿਆ ਕਿ ਮਾਵਾਂ ਦਾ ਅਦਿ੍ਸ਼ਟ ਤੇ ਅਕਸਰ ਅਣਗੌਲਿਆ ਰਹਿ ਜਾਣ ਵਾਲਾ ਯੋਗਦਾਨ ਕਿੰਨਾ ਮਹੱਤਵਪੂਰਨ ਹੈ | ਰਾਜਮਾਤਾ ਜੀਜਾਬਾਈ, ਰਾਣੀ ਮਦਾਲਸਾ ਤੇ ਸੁਨੀਤੀ ਵਰਗੀਆਂ ਮਹਾਨ ਮਾਤਾਵਾਂ ਦੇ ਜੀਵਨ ਪ੍ਰਸੰਗਾਂ ਨੂੰ ਉਦਾਹਰਨਾਂ ਵਜੋਂ ਪੇਸ਼ ਕੀਤਾ ਗਿਆ | ਇਸ ਮੌਕੇ ਦਿਵਿਆ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਤੇਜਸਵਿਨੀ ਨੇ ਉਨ੍ਹਾਂ ਦੀ ਦਿਵਿਆ ਸੋਚ ਨੂੰ ਸਾਂਝਾ ਕਰਦਿਆਂ ਕਿਹਾ ਕਿ ਭਾਰਤੀ ਸੰਸਕਿ੍ਤੀ ਵਿਚ ਮਾਤਿ੍ਤਵ ਸਿਰਫ਼ ਜੈਵਿਕ ਰਿਸ਼ਤਿਆਂ ਤੱਕ ਸੀਮਿਤ ਨਹੀਂ, ਸਗੋਂ ਹਰ ਉਸ ਸ਼ਕਤੀ ਦਾ ਪ੍ਰਤੀਕ ਹੈ, ਜੋ ਜੀਵਨ ਨੂੰ ਪਾਲਦੀ, ਸੰਭਾਲਦੀ ਤੇ ਸੰਵਾਰਦੀ ਹੈ | ਸਾਧਵੀ ਨੇ ਕਿਹਾ ਕਿ ਜਿਵੇਂ ਪ੍ਰਕਿ੍ਤੀ, ਧਰਤੀ ਅਤੇ ਦੇਸ਼ ਨੂੰ ਵੀ ਆਦਰ ਸਹਿਤ 'ਮਾਂ' ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਹਰ ਉਹ ਰੂਪ ਜੋ ਦਇਆ, ਪਾਲਣਾ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ, ਸਨਮਾਨ ਦੇ ਯੋਗ ਹੈ |