25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੰਡੋਰੀ ਮਹੰਤਾਂ ਤੋਂ ਸ਼ੈਲਰ ਵਾਲਾ ਬਾਬਾ ਗਾਹਾ ਪੰਜ ਪੀਰ ਤੱਕ ਕੱਚਾ ਰਸਤਾ ਪੱਕਾ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 26-05-2026
ਗੁਰਦਾਸਪੁਰ, 25 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਪੰਡੋਰੀ ਮਹੰਤਾਂ ਤੋਂ ਬਾਬਾ ਗਾਹਾ ਪੰਜ ਵੀਰ ਤੱਕ ਜਾਂਦੇ ਕੱਚੇ ਰਸਤੇ ਕਾਰਨ ਸ਼ੈਲਰ ਉਦਯੋਗ ਮਾਲਕ ਤੇ ਸ਼ਰਧਾਲੂ ਕਾਫ਼ੀ ਪ੍ਰੇਸ਼ਾਨ ਹਨ | ਜਾਣਕਾਰੀ ਦਿੰਦੇ ਹੋਏ ਸ਼ੈਲਰ ਮਾਲਕ ਰਵਿੰਦਰ ਸਿੰਘ, ਸੁਮਿਤ ਕੁਮਾਰ, ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ, ਸਾਬਕਾ ਸਰਪੰਚ ਰਮਨ ਕੁਮਾਰ ਨੇ ਦੱਸਿਆ ਕਿ ਸ਼ੈਲਰ ਦੇ ਆਲੇ ਦੁਆਲੇ ਸੜਕਾਂ ਪੈਂਦੀਆਂ ਹਨ ਤੇ ਪੰਡੋਰੀ ਮਹੰਤਾਂ ਤੋਂ ਬਾਬਾ ਪੰਜ ਪੀਰ ਗਾਹਾ ਨੰੂ ਜਾਂਦਾ ਰਸਤਾ ਪਾਕਿ ਵੰਡ ਤੋਂ ਲੈ ਕੇ ਕੱਚਾ ਚੱਲਦਾ ਆ ਰਿਹਾ ਹੈ | ਜਦੋਂ ਝੋਨੇ ਦਾ ਸੀਜ਼ਨ ਹੁੰਦਾ ਹੈ ਤਾਂ ਉਦੋਂ ਸ਼ੈਲਰ ਮਾਲਕਾਂ ਨੰੂ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ | ਇਸ ਤੋਂ ਇਲਾਵਾ ਮੀਂਹ ਦੇ ਦਿਨਾਂ 'ਚ ਵੀ ਟਰੱਕ ਆਦਿ ਕੱਚੇ ਰਸਤੇ 'ਚ ਫਸ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਕੱਚੇ ਰਸਤੇ ਨੰੂ ਪੱਕਾ ਕਰਨ ਲਈ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼ਮਸ਼ੇਰ ਸਿੰਘ ਨੰੂ ਵੀ ਲਿਖਤੀ ਬੇਨਤੀਆਂ ਕੀਤੀਆਂ ਹਨ | ਉਹ ਵੀ ਇਸ ਪਾਸੇ ਗ਼ੌਰ ਨਹੀਂ ਕਰ ਰਹੇ | ਉਨ੍ਹਾਂ ਦੱਸਿਆ ਕਿ ਇਸ ਇਕ ਕਿੱਲੋਮੀਟਰ ਦਾ ਕੱਚਾ ਰਸਤਾ ਪੰਜ ਪੀਰ ਪ੍ਰਸਿੱਧ ਅਸਥਾਨ ਨੰੂ ਜਾਂਦਾ ਹੈ, ਜਿਥੇ ਹਰ ਵੀਰਵਾਰ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਸਲਾਨਾ ਮੇਲਾ ਵੀ ਲੱਗਦਾ ਹੈ, ਜਿਥੇ ਪਹੁੰਚਦੇ ਮੁੱਖ ਮਹਿਮਾਨਾਂ ਨੇ ਵੀ ਇਸ ਰਸਤੇ ਨੰੂ ਪੱਕਾ ਕਰਨ ਲਈ ਕਈ ਵਾਰ ਐਲਾਨ ਤਾਂ ਕੀਤੇ | ਪਰ ਅਮਲੀ ਰੂਪ ਨਹੀਂ ਦਿੱਤਾ | ਜਿਸ ਕਾਰਨ ਸ਼ਰਧਾਲੂਆਂ ਨੰੂ ਵੀ ਆਉਣ ਜਾਣ ਵਿਚ ਮੁਸ਼ਕਿਲ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਕੱਚਾ ਰਸਤਾ ਵੀ ਇੰਨਾ ਮਾੜਾ ਹੈ ਕਿ ਲੋਕਾਂ ਦਾ ਪੈਦਲ ਲੰਘਣਾ ਵੀ ਮੁਸ਼ਕਿਲ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਡੋਰੀ ਮਹੰਤਾਂ ਤੋਂ ਬਾਬਾ ਗਾਹਾ ਪੰਜ ਪੀਰ ਤੱਕ ਸੜਕ ਬਣਾਉਣ ਲਈ ਮੰਡੀ ਬੋਰਡ ਗੁਰਦਾਸਪੁਰ ਨੰੂ ਸਖ਼ਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਅੰਤਰਰਾਸ਼ਟਰੀ ਮਾਤਾ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਪਿੰਡ ਤਿੱਬੜ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੁਰਜ ਸਾਹਿਬ ਦੀ ਮੀਟਿੰਗ
Ad Position 24