25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਤਿੱਬੜ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੁਰਜ ਸਾਹਿਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-05-2026
ਤਿੱਬੜ, 25 ਮਈ (ਸੋਹਨ ਮਲਿਕ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬੁਰਜ ਸਾਹਿਬ ਦੇ ਆਗੂਆਂ ਦੀ ਮੀਟਿੰਗ ਪਿੰਡ ਤਿੱਬੜ ਵਿਖੇ ਸੂਬਾ ਆਗੂ ਸੁਰਿੰਦਰ ਸਿੰਘ ਚੁਤਾਲਾ ਤੇ ਹਰਵਿੰਦਰ ਸਿੰਘ ਮਸਾਣੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ੋਨ ਬੁਰਜ ਦੇ ਪ੍ਰਧਾਨ ਹਰਚਰਨ ਸਿੰਘ, ਸਕੱਤਰ ਸਤਨਾਮ ਸਿੰਘ ਖ਼ਾਨ ਮਲਕ ਨੇ ਦੱਸਿਆ ਕਿ ਮੀਟਿੰਗ ਵਿਚ ਆਗੂਆਂ ਨੇ ਚਿੱਪ ਵਾਲੇ ਮੀਟਰਾਂ ਦੀ ਥਾਂ ਸਾਦੇ ਮੀਟਰ ਲਗਾਉਣ, ਦੋ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਹੋਣ, ਦਵਾਈਆਂ, ਖਾਦਾਂ ਤੇ ਸਮੇਂ ਸਿਰ ਨਹਿਰੀ ਪਾਣੀ, ਬਿਜਲੀ ਕੱਟ ਆਦਿ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਪਿੰਡਾਂ ਦਾ ਹਿਸਾਬ ਕਿਤਾਬ ਕਰਨ ਦੇ ਨਾਲ ਨਾਲ ਆਉਣ ਵਾਲੇ ਸੰਘਰਸ਼ਾਂ ਲਈ ਆਗੂਆਂ ਨੰੂ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਕੁਲਬੀਰ ਸਿੰਘ, ਸੁੱਚਾ ਸਿੰਘ, ਹਰਜਿੰਦਰ ਕੌਰ, ਸਰਬਜੀਤ ਕੌਰ, ਪਿੰਕੀ, ਰਾਣੀ, ਬਲਵਿੰਦਰ ੋਕੌਰ, ਪ੍ਰਗਟ ਸਿੰਘ, ਅਜੀਤ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਅੰਗਰੇਜ਼ ਸਿੰਘ, ਗੁਰਦੀਪ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਡੋਰੀ ਮਹੰਤਾਂ ਤੋਂ ਸ਼ੈਲਰ ਵਾਲਾ ਬਾਬਾ ਗਾਹਾ ਪੰਜ ਪੀਰ ਤੱਕ ਕੱਚਾ ਰਸਤਾ ਪੱਕਾ ਕਰਨ ਦੀ ਮੰਗ ਅਗਲੀ ਖ਼ਬਰ ਵੁੱਡ ਬਲਾਜ਼ਮ ਸਕੂਲ ਬਟਾਲਾ ਦੇ ਵਿਦਿਆਰਥੀਆਂ ਵਲੋਂ ਸੁਪਰ ਮਾਰਕੀਟ ਦਾ ਦੌਰਾ <br/>
Ad Position 24