03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅਣਪਛਾਤੇ ਵਾਹਨ ਨਾਲ ਹੋਏ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 28-05-2026
ਅੱਚਲ ਸਾਹਿਬ, 27 ਮਈ (ਗੁਰਚਰਨ ਸਿੰਘ)-ਬੀਤੀ 24 ਮਈ ਦੀ ਸ਼ਾਮ ਨੂੰ ਅਣਪਛਾਤੇ ਵਾਹਨ ਨਾਲ ਹੋਏ ਹਾਦਸੇ 'ਚ ਗੰਭੀਰ ਜ਼ਖ਼ਮੀ ਵਿਅਕਤੀ ਦੀ ਇਲਾਜ ਦੋਰਾਨ ਮੌਤ ਹੋ ਗਈ | ਇਸ ਸਬੰਧੀ ਪਿੰਡ ਸੁੱਖਾਚਿੜਾ ਦੇ ਬਲਦੇਵ ਸਿੰਘ ਬੱਲਾ ਤੇ ਗ੍ਰੰਥੀ ਨਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਮੰਗਲ ਸਿੰਘ 24 ਮਈ ਦੀ ਸ਼ਾਮ ਨੂੰ ਆਪਣੇ ਸਾਈਕਲ 'ਤੇ ਬਟਾਲਾ ਦੀ ਕਿਸੇ ਫੈਕਟਰੀ ਵਿਚ ਚੌਕੀਦਾਰ ਦੀ ਡਿਊਟੀ 'ਤੇ ਆ ਰਿਹਾ ਸੀ ਕਿ ਜਦੋਂ ਬਟਾਲਾ ਬਾਈਪਾਸ ਕੋਕਾ ਕੌਲਾ ਫੈਕਟਰੀ ਕੋਲ ਪਹੁੰਚਾ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ | ਡਾਕਟਰਾਂ ਵਲੋਂ ਹਾਲਾਤ ਦੇਖਦੇ ਹੋਏ ਉਨ੍ਹਾਂ ਨੂੰ ਅੰਮਿ੍ਤਸਰ ਗੁਰੂ ਨਾਨਕ ਹਸਪਤਾਲ ਤਬਦੀਲ ਕਰ ਦਿੱਤਾ ਗਿਆ, ਸਿਰ ਵਿਚ ਜ਼ਿਆਦਾ ਸੱਟ ਹੋਣ ਕਾਰਨ ਉਨ੍ਹਾਂ ਦੀ ਅੱਜ ਕਰੀਬ 1 ਵਜੇ ਮੌਤ ਹੋ ਗਈ | ਪਿੰਡ ਦੇ ਮੁਹਤਬਰਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਸਿਵਲ ਲਾਇਨ ਵਿਚ ਰਿਪੋਰਟ ਦਰਜ ਕਰਵਾਈ ਸੀ, ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਤੇ ਭਾਜਪਾ ਨੇ ਗੱਠਜੋੜ ਕਰਕੇ ਲੜੀ ਨਗਰ ਨਿਗਮ ਬਟਾਲਾ ਦੀ ਚੋਣ- ਵਿਧਾਇਕ ਸ਼ੈਰੀ ਕਲਸੀ <br/> ਅਗਲੀ ਖ਼ਬਰ ਅਮਨਦੀਪ ਜੈਂਤੀਪੁਰ ਵਲੋਂ ਵੋਟਰਾਂ ਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ <br/>
Ad Position 24