01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੁਰਇਕਬਾਲ ਸਿੰਘ ਮਾਹਲ ਵਲੋਂ ਧਾਰੀਵਾਲ ਦੇ ਸਮੂਹ ਵੋਟਰਾਂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 28-05-2026
ਘੱਲੂਘਾਰਾ ਸਾਹਿਬ, 27 ਮਈ (ਪਰਮ ਮਿਨਹਾਸ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਹਲਕਾ ਕਾਦੀਆਂ ਦੇ ਪਿੰਡ ਗੁੰਨੋਪੁਰ ਸੈਦੋਵਾਲ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਨਗਰ ਕੌਂਸਲ ਧਾਰੀਵਾਲ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜਨ 'ਤੇ ਧਾਰੀਵਾਲ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਹੀ ਆਮ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਮਜੀਠਾ ਵਿਖੇ ਆਮ ਆਦਮੀ ਪਾਰਟੀ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ, ਜਿਥੇ 'ਆਪ' ਦੇ ਗੁੰਡਿਆਂ ਨੇ ਸਿੱਖ ਨੌਜਵਾਨ ਦੀ ਦਸਤਾਰ ਤੇ ਪੱਗ ਦੀ ਕੀਤੀ ਬੇਅਦਬੀ, ਪੁਲਿਸ ਦੇ ਸਾਹਮਣੇ ਕੁੱਟਮਾਰ ਕੀਤੀ, ਪਰ ਫਿਰ ਵੀ ਪੁਲਿਸ ਨੇ ਹਮਲਾਵਰ 'ਤੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਹਮਲਾਵਰ ਮੁੱਖ ਮੰਤਰੀ ਦਾ ਨਜ਼ਦੀਕੀ ਸੀ | ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪਹਿਲਾਂ ਪੰਚਾਇਤੀ ਚੋਣਾਂ ਤੇ ਹੁਣ ਨਗਰ ਕੌਂਸਲ ਚੋਣਾਂ 'ਚ 'ਆਪ' ਸਰਕਾਰ ਵਲੋਂ ਕੀਤੇ ਗਏ ਲੋਕਤੰਤਰ ਦੇ ਘਾਣ ਦਾ ਪੰਜਾਬ ਦੇ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੂਰਾ ਹਿਸਾਬ ਲੈਣਗੇ | ਇਸ ਮੌਕੇ ਸਰਵਣ ਸਿੰਘ ਜੇ.ਈ., ਗੁਰਪ੍ਰੀਤ ਸਿੰਘ ਮਾਲੀ, ਬਲਜੀਤ ਸਿੰਘ ਗਨੋਪੁਰ, ਸੇਵਾ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਜੈਮਲ ਸਿੰਘ ਸਰਪੰਚ ਸਲੋਪੁਰ, ਦੀਦਾਰ ਸਿੰਘ ਸਲੋਪੁਰ, ਮਾਸਟਰ ਬਲਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਕੱਚੇ ਰਸਤੇ ਨਹੀਂ ਹੋ ਸਕੇ ਪੱਕੇ <br/> ਅਗਲੀ ਖ਼ਬਰ ਲਿੰਕ ਰੋਡ ਦੀ ਮੁਰੰਮਤ ਸੰਬੰਧੀ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਤੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਐਸ.ਡੀ.ਓ ਪੰਜਾਬ ਮੰਡ...
Ad Position 24