ਬਟਾਲਾ, 27 ਮਈ (ਸਤਿੰਦਰ ਸਿੰਘ)-ਸਮਾਜ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਖੇ ਇਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੀ ਰਹਿਨੁਮਾਈ ਸਕੂਲ ਪਿ੍ੰਸੀਪਲ ਐੱਸ.ਬੀ. ਨਾਯਰ, ਮੈਨੇਜ਼ਮੈਂਟ ਮੈਂਬਰ ਤੇ ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਬਹੂਰੀਆ ਸੈਣੀਆਂ ਦੇ ਮੁਖੀ ਇਕਬਾਲ ਸਿੰਘ ਸੋਨੂੰ ਦੇ ਸਾਂਝੇ ਯਤਨ ਸਦਕਾ ਕੀਤੀ ਗਈ | ਇਸ ਸਬੰਧੀ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 12:30 ਤੱਕ ਚੱਲਿਆ, ਜਿਸ ਦੌਰਾਨ ਲਗਭਗ 28 ਮੈਂਬਰਾਂ ਨੇ ਖੂਨਦਾਨ ਕਰਕੇ ਲੋਕ ਸੇਵਾ ਮੰਚ ਵਲੋਂ ਸਨਮਾਨ ਪੱਤਰ ਅਤੇ ਸ਼ੀਲਡ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮਕਸਦ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਤੇ ਆਮ ਲੋਕਾਂ ਨੂੰ ਇਸ ਸੇਵਾ ਵਿਚ ਵੱਧ ਤੋਂ ਵੱਧ ਭਾਗੀਦਾਰੀ ਲੈਣ ਲਈ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਪਹੁੰਚੇ ਹੋਏ ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨਾਂ ਨੇ ਖੂਨਦਾਨ ਕਰਕੇ ਸਮਾਜਿਕ ਭਲਾਈ ਲਈ ਪਹਿਲ ਕਦਮੀ ਕੀਤੀ ਹੈ | ਇਸ ਦੌਰਾਨ ਸਾਰੇ ਸਹਿ-ਕਰਮੀਆਂ ਤੇ ਖੂਨਦਾਨੀਆਂ ਨੂੰ ਫ਼ਲ ਵੀ ਵੰਡੇ ਗਏ | ਇਸ ਮੌਕੇ ਕੈਂਪ ਮੁਖੀ ਅਤੇ ਸਹਾਇਕ ਅਧਿਕਾਰੀਆਂ ਸਮੇਤ ਸਕੂਲ ਸਟਾਫ਼ ਮੈਂਬਰ ਦਮਨਬੀਰ ਸਿੰਘ, ਨੀਨਾ ਠਾਕੁਰ, ਸ਼ਾਲਿਨੀ ਗੌਤਮ, ਟਰਾਂਸਪੋਰਟ ਇੰਚਾਰਜ ਸੁਖਵਿੰਦਰ ਸਿੰਘ, ਟਰਾਂਸਪੋਰਟਰ ਗੁਰਵਿੰਦਰ ਸਿੰਘ ਜਰਨੈਲ ਸਿੰਘ, ਸਤਨਾਮ ਸਿੰਘ ਹਾਜ਼ਰ ਸਨ |