01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੀ.ਬੀ.ਐੱਸ.ਈ. ਵਲੋਂ 12ਵੀਂ ਦੇ ਪ੍ਰੀਖਿਆਰਥੀਆਂ ਨਾਲ ਧੱਕਾ <br/>

Ad Position 21
No active advertisement
ਅਜੀਤ ਡੈਸਕ 28-05-2026
ਬਟਾਲਾ, 27 ਮਈ (ਸਤਿੰਦਰ ਸਿੰਘ)-ਨੈਸ਼ਨਲ ਐਵਾਰਡੀ ਸੇਵਾਮੁਕਤ ਪਿ੍ੰਸੀਪਲ, ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਦੇ ਡਾਇਰੈਕਟਰ ਐਮ.ਐਲ. ਸ਼ਰਮਾ ਨੇ ਕਿਹਾ ਹੈ ਕਿ ਸੀ.ਬੀ.ਐੱਸ.ਈ. ਵਲੋਂ ਇਸ ਵਾਰ ਡਿਜੀਟਲ ਤੌਰ 'ਤੇ ਚੈੱਕ ਹੋਈਆਂ ਉਤਰ ਪੱਤਰੀਆਂ ਤੇ ਪੇਪਰ ਚੈੱਕ ਕਰਨ ਵਾਲਿਆਂ ਵਲੋਂ ਦਿੱਤੇ ਗਏ ਅੰਕ ਅਤੇ ਸੀ.ਬੀ.ਐਸ.ਈ. ਦੀ ਵੈੱਬ ਸਾਈਟ 'ਤੇ ਅਪਲੋਡ ਕੀਤੇ ਗਏ ਨੰਬਰਾਂ ਵਿਚ ਵੱਡਾ ਫਰਕ ਹੈ | ਅਪਲੋਡਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਦੀਆਂ ਉੱਤਰ ਪੱਤਰੀਆਂ ਵੀ ਬਦਲੀਆਂ ਗਈਆਂ ਹਨ | ਕਈ ਥਾਂਵਾਂ 'ਤੇ ਜੋੜ ਵਿਚ ਵੀ ਗਲਤੀਆਂ ਸਾਹਮਣੇ ਆਈਆਂ ਹਨ, ਜਿਸ ਕਾਰਨ ਕੀਤਾ ਗਿਆ ਇਹ ਤਜਰਬਾ ਬਹੁਤ ਬੁਰੀ ਤਰ੍ਹਾਂ ਫ਼ੇਲ੍ਹ ਹੋਇਆ ਹੈ | ਵਿਦਿਆਰਥੀਆਂ ਵਿਚ ਮਾਯੂਸੀ ਪਾਈ ਜਾ ਰਹੀ ਹੈ | ਖੇਤਰੀ ਦਫ਼ਤਰਾਂ 'ਚ ਨਤੀਜਿਆਂ ਦੇ ਮੁੜ ਮੁਲਾਂਕਣ ਦੀਆਂ ਅਰਜ਼ੀਆਂ ਦਾ ਹੜ੍ਹ ਆਇਆ ਹੋਇਆ ਹੈ | ਸੂਤਰਾਂ ਮੁਤਾਬਿਕ 17 ਹਜ਼ਾਰ ਤੋਂ ਵੱਧ ਅਰਜ਼ੀਆਂ ਜਮਾਂ ਹੋ ਚੁੱਕੀਆਂ ਹਨ | ਇਸ ਤੋਂ ਤਾਂ ਚੰਗਾ ਇਹ ਸੀ ਕਿ ਬੋਰਡ ਆਪਣਾ ਇਹ ਤਜਰਬਾ ਨਾ ਕਰਦਾ ਜਾਂ ਫਿਰ ਥੋੜ੍ਹੇ ਹੀ ਬੱਚਿਆਂ ਉੱਤੇ ਕਰਦਾ | ਸ੍ਰੀ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸੀ.ਬੀ.ਐੱਸ.ਈ. ਨੂੰ ਛੇਤੀ ਤੋਂ ਛੇਤੀ ਫ਼ੈਸਲਾ ਲੈਣਾ ਚਾਹੀਦਾ ਹੈ | ਇਸ ਵਿਚ 3 ਵਿਕਲਪ ਹਨ, ਜਾਂ ਤਾਂ ਸਾਰੀ ਮਾਰਕਿੰਗ ਪਹਿਲਾਂ ਵਾਂਗ ਪੇਪਰ ਚੈੱਕ ਕਰਨ ਵਾਲਿਆਂ ਤੋਂ ਕਰਵਾਈ ਜਾਵੇ ਜਾਂ ਫਿਰ ਨਤੀਜਾ ਮਾਡਰੇਟ ਕੀਤਾ ਜਾਵੇ ਜਾਂ ਫਿਰ ਵਾਧੂ ਅੰਕ ਦਿੱਤੇ ਜਾਣ ਅਤੇ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਬੱਚੇ ਅਗਲੇ ਕੋਰਸ ਵਿਚ ਦਾਖ਼ਲਾ ਲੈ ਸਕਣ, ਇਹੀ ਇਨਸਾਫ਼ ਦਾ ਤਗਾਜਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਗਤਾਂ 31 ਮਈ ਨੂੰ ਵਹੀਰਾਂ ਘੱਤ ਕੇ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੀ ਪੰਥਕ ਕਨਵੈਨਸ਼ਨ ਵਿਚ ਪਹੁੰਚਣ- ਜੱਸਲ <br/> ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਤੇ ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਦੇ ਸਾਂਝੇ ਯਤਨਾਂ ਸਦਕਾ ਲਗਾਇਆ ਖੂਨਦਾਨ ਕੈਂਪ
Ad Position 24