01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

'ਆਪ' ਸਰਕਾਰ ਨੇ ਸਾਰੇ ਵਾਅਦੇ ਤੇ ਗਾਰੰਟੀਆਂ ਪੂਰੀਆਂ ਕਰਨ ਉਪਰੰਤ ਕਈ ਨਵੇਂ ਕਾਰਜ ਸ਼ੁਰੂ ਕੀਤੇ- ਵਿਧਾਇਕ ਰੰਧਾਵਾ

Ad Position 21
No active advertisement
ਅਜੀਤ ਡੈਸਕ 28-05-2026
ਕਲਾਨੌਰ, 27 ਮਈ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਥਾਨਕ ਕਸਬੇ 'ਚ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ ਘਰ ਪਹੁੰਚ ਕੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਤੇ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਗੁਰਾਇਆ ਦੀ ਅਗਵਾਈ 'ਚ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਕੰਵਲ ਗੁਰਾਇਆ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਤੇ ਪਾਰਟੀ ਦੀਆਂ ਗਤੀਵਿਧੀਆਂ ਦਾ ਪੂਰੀ ਸੰਜੀਦਗੀ ਨਾਲ ਪ੍ਰਚਾਰ ਕਰ ਰਹੇ ਹਨ | ਵਿਧਾਇਕ ਰੰਧਾਵਾ ਨੇ ਕਿਹਾ ਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦਿਆਂ ਤੇ ਗਾਰੰਟੀਆਂ ਨੂੰ ਪੂਰਿਆਂ ਕਰਨ ਸਮੇਤ ਸੂਬੇ ਦੇ ਹਿੱਤ ਲਈ ਕਈ ਹੋਰ ਕੰਮ ਵੀ ਕੀਤੇ ਹਨ, ਜਿਸ ਨਾਲ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ ਹੈ ਤੇ ਸੂਬੇ ਦੇ ਲੋਕਾਂ ਦੀ 'ਆਪ' ਪਾਰਟੀ 'ਤੇ ਭਰੋਸੇਯੋਗਤਾ ਮਜ਼ਬੂਤ ਹੋ ਰਹੀ ਹੈ | ਵਿਧਾਇਕ ਰੰਧਾਵਾ ਨੇ ਪਾਰਟੀ ਵਲੋਂ ਸੋਸ਼ਲ ਮੀਡੀਆ ਕਮੇਟੀਆਂ 'ਚ ਸ਼ਾਮਲ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਹਰ ਗਤੀਵਿਧੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸ਼ੁਰੂ ਕੀਤੇ ਗਏ ਕਾਰਜਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਲੋਕਾਂ ਨੂੰ ਜਾਣੂ ਕਰਵਾਉਣ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ, ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਟੇ੍ਰਡ ਸੈੱਲ ਦੇ ਗੁਰਦੇਵ ਸਿੰਘ ਵਿਰਕ, ਬਾਬਾ ਗੁਰਦਿੱਤ ਸਿੰਘ, ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਗੁਰਾਇਆ, ਸਰਪੰਚ ਜਤਿੰਦਰ ਸਿੰਘ ਖੈਹਿਰਾ ਸਰਪੰਚ ਗੋਪੀ ਮੌੜ, ਸਰਪੰਚ ਰਜਿੰਦਰ ਸਿੰਘ ਸਪਰਾਏ, ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ, ਮੀਤ ਕੋਆਰਡੀਨੇਟਰ ਲਖਵਿੰਦਰ ਸਿੰਘ ਜੀਓਜੁਲਾਈ, ਸਰਪੰਚ ਸੁਬੇਗ ਸਿੰਘ ਮੱਲ੍ਹੀ, ਮੰਗਲ ਸਿੰਘ ਸ਼ਹੂਰ, ਬਲਵਿੰਦਰ ਸਿੰਘ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਅਸਥਾਨ ਮਹਾਤਮਾ ਮੰਗਤ ਰਾਮ ਜੀ ਦੇ ਕੁਟੀਰ ਭਵਨ ਦੀ ਪਹਿਲੀ ਮੰਜ਼ਿਲ 'ਤੇ ਲੈਂਟਰ ਪਾਇਆ ਅਗਲੀ ਖ਼ਬਰ ਖੇਤਰੀ ਪਾਸਪੋਰਟ ਦਫ਼ਤਰ ਵਲੋਂ ਗੁਰਦਾਸਪੁਰ ਵਿਖੇ ਪਾਸਪੋਰਟ ਸੇਵਾ ਆਰ.ਪੀ.ਓ ਮੋਬਾਈਲ ਵੈਨ ਹੋਵੇਗੀ ਤਾਇਨਾਤ <br/>
Ad Position 24