ਸ਼ਾਹਪੁਰ ਕੰਢੀ, 27 ਮਈ (ਰਣਜੀਤ ਸਿੰਘ)-ਅੱਜ ਸਤਿਗੁਰੂ ਦੇਵ ਮਹਾਤਮਾ ਮੰਗਤ ਰਾਮ ਜੀ ਮਹਾਰਾਜ ਦੇ ਤਪ ਅਸਥਾਨ ਸ਼ਾਹਪੁਰ ਕੰਢੀ ਵਿਖੇ ਮੁਨੀਸ਼ ਬਜਾਜ ਤੇ ਵੇਦ ਪ੍ਰਕਾਸ਼ ਦੀ ਅਗਵਾਈ ਹੇਠ ਕੁਟੀਰ ਭਵਨ ਦੀ ਛੱਤ 'ਤੇ ਲੈਂਟਰ ਪਾਉਣ ਦਾ ਕੰਮ ਆਰੰਭ ਕੀਤਾ ਗਿਆ | ਜਿਸ ਵਿਚ ਜਲ ਸਰੋਤ ਵਿਭਾਗ ਦੇ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਰੇਸ਼ ਮਹਾਜਨ ਨਿਰਗੁਣ ਅਸ਼ੀਰਵਾਦ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਦੱਸਿਆ ਕਿ ਇਹ ਤਪ ਅਸਥਾਨ ਜ਼ਿਲ੍ਹਾ ਪਠਾਨਕੋਟ ਲਈ ਇਕ ਅਧਿਆਤਮਿਕ ਮੀਲ ਪੱਥਰ ਹੈ ਤੇ ਅਧਿਆਤਮਿਕ ਰੁਚੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਸਾਧਨਾਂ ਅਸਥਾਨ 'ਤੇ ਤਪ ਕਰਨ ਆ ਸਕਦਾ ਹੈ | ਲੈਂਟਰ ਪਾਉਣ ਦਾ ਕੰਮ ਮਹਾ ਮੰਤਰ ਦੇ ਜਾਪ ਨਾਲ ਸ਼ੁਰੂ ਕੀਤਾ ਗਿਆ | ਇਸ ਮੌਕੇ ਸੇਵਾਦਾਰ ਮੁਨੀਸ਼ ਬਜਾਜ, ਵੇਦ ਪ੍ਰਕਾਸ਼, ਗੁਰਚਰਨ ਧਵਨ, ਗੁਲਸ਼ਨ, ਸੁਰੇਸ਼ ਯਾਦਵ, ਰਮੇਸ਼ ਲਾਲ, ਕੈਲਾਸ਼, ਮਦਨ ਲਾਲ, ਕਪਿਲ ਕੁਮਾਰ, ਗਿਆਨ ਚੰਦ ਲੂੰਬਾ, ਸੰਜੀਵ ਮਹਾਜਨ, ਜੋਗਿੰਦਰ ਪਾਲ ਅਤੇ ਬਲਜਿੰਦਰ ਆਦਿ ਹਾਜ਼ਰ ਸਨ |