19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਟਾਲਾ ਰੇਲਵੇ ਸਟੇਸ਼ਨ ਦੇ ਬਾਹਰ ਲੱਗੀ ਭਿਆਨਕ ਅੱਗ

Ad Position 21
No active advertisement
ਰੇਲਵੇ ਦੇ ਸਾਮਾਨ ਨੂੰ ਲੱਗੀ ਭਿਆਨਕ ਅੱਗ | ਤਸਵੀਰ : ਜਤਿੰਦਰ ਕੱਦ <br/> 29-05-2026
ਬਟਾਲਾ, 28 ਮਈ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਤੜਕਸਾਰ ਬਟਾਲਾ ਰੇਲਵੇ ਸ਼ਟੇਸ਼ਨ ਦੇ ਬਾਹਰ ਬਣੇ ਉਡੀਕ ਸ਼ੈੱਡ ਦੇ ਨਜ਼ਦੀਕ ਰੇਲਵੇ ਵਿਭਾਗ ਦੇ ਪਏ ਕੀਮਤੀ ਸਾਮਾਨ ਨੂੰ ਭਿਆਨਕ ਅੱਗ ਲੱਗ ਗਈ | ਇਸ ਬਾਰੇ ਰੇਲਵੇ ਪੁਲਿਸ ਚੌਕੀ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਪਠਾਨਕੋਟ ਤੋਂ ਅੰਮਿ੍ਤਸਰ ਨੂੰ ਜਾਣ ਵਾਲੀ ਰੇਲ ਗੱਡੀ ਆਈ ਸੀ ਤੇ ਅਸੀ ਆਪਣੇ ਡਿਊਟੀ ਕਰ ਰਹੇ ਸੀ ਕਿ ਇਤਲਾਹ ਮਿਲੀ ਕਿ ਸਟੇਸ਼ਨ ਦੇ ਬਾਹਰ ਬਣ ਉਡੀਕ ਸ਼ੈੱਡ ਨੇੜੇ ਅੱਗ ਲੱਗ ਗਈ ਤਾਂ ਅਸੀਂ ਤੁਰੰਤ ਅੱਗ ਵਾਲੀ ਜਗ੍ਹਾ 'ਤੇ ਪਹੁੰਚੇ ਤੇ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ | ਫਾਇਰ ਬਿਗ੍ਰੇਡ ਦੀ ਗੱਡੀ ਆਉਣ ਤੱਕ ਅੱਗ ਨੇ ਭਿਆਨਕ ਰੂਪ ਲੈ ਲਿਆ ਸੀ | ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਉਣ ਦੀ ਕਾਰਵਾਈ ਆਰੰਭ ਕੀਤੀ ਤੇ ਅੱਗ ਨੂੰ ਬੁਝਾਇਆ | ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਅੱਗ ਲੱਗੀ ਉਥੇ ਰੇਲਵੇ ਵਿਭਾਗ ਦੀ ਬਿਜਲੀ ਕੇਬਲ ਤੇ ਪਲਾਸਟਿਕ ਦੀਆਂ ਪਾਇਪਾਂ ਪਈਆਂ ਸਨ, ਜੋ ਸੜ ਕੇ ਸੁਆਹ ਹੋ ਗਈਆਂ, ਜਿਸ ਕਾਰਨ ਵਿਭਾਗ ਦਾ ਕਾਫੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਪਤਾ ਨਹੀ ਲੱਗ ਸਕਿਆ, ਜਿਸ ਜਗ੍ਹਾ ਅੱਗ ਲੱਗੀ, ਉਸ ਜਗ੍ਹਾ 'ਤੇ ਕਈ ਦਰਖਤਾਂ ਨੂੰ ਵੀ ਨੁਕਸਾਨ ਪੁੱਜਾ | ਇਸ ਬਾਰੇ ਸਟੇਸ਼ਨ ਮਾਸਟਰ ਤੋਂ ਨੁਕਸਾਨ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਹ ਰੇਲਵੇ ਵਿਭਾਗ ਵਾਲੇ ਅਨੁਮਾਨ ਲਗਾ ਕੇ ਦੱਸਣਗੇ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਹਰੇਕ ਵਸਤੂ ਹੋਈ ਹੋਈ ਮਹਿੰਗੀ-ਕਵਲਜੀਤ ਸਿੰਘ ਬਿਜਲੀਵਾਲ <br/> ਅਗਲੀ ਖ਼ਬਰ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵਲੋਂ ਵਿਸ਼ੇਸ਼ ਸਨਮਾਨ ਸਮਾਗਮ
Ad Position 24