ਬਟਾਲਾ, 28 ਮਈ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦਾ ਪੰਜਾਬ ਪ੍ਰਧਾਨ ਬਣਨ 'ਤੇ ਜ਼ਿਲਾ ਟਰੇਡ ਸੈੱਲ ਦੇ ਕਨਵੀਨਰ ਤੇ ਉਘੇ ਕਾਰੋਬਾਰੀ ਸ੍ਰੀ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਨੇ ਮੁਬਾਰਕਬਾਦ ਦਿੱਤੀ ਹੈ | ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਭਾਜਪਾ ਆਗੂ ਵਿਜੇ ਸੋਨੀ ਨੇ ਕਿਹਾ ਕਿ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਭਾਜਪਾ ਦਾ 2027 ਮਿਸ਼ਨ ਪੰਜਾਬ ਕਾਮਯਾਬ ਹੋਵੇਗਾ ਤੇ ਪੰਜਾਬ 'ਚ ਭਾਜਪਾ ਦੀ ਸੱਤਾ ਹੋਵੇਗੀ | ਉਨਾਂ ਕਿਹਾ ਕਿ ਸ: ਢਿੱਲੋਂ ਦੀ ਅਗਵਾਈ ਹੇਠ ਪੰਜਾਬ ਵਿਚ ਭਾਜਪਾ ਨੂੰ ਨਵੀਂ ਮਜ਼ਬੂਤੀ ਤੇ ਦਿਸ਼ਾ ਮਿਲੇਗੀ, ਕਿਉਂਕਿ ਉਨਾਂ ਦਾ ਸਿਆਸੀ ਤਜਰਬਾ ਬਹੁਤ ਵੱਡਾ ਹੈ | ਉਨਾਂ ਦੀ ਨਿਯੁਕਤੀ ਨਾਲ ਪੰਜਾਬ ਦੇ ਕੋਨੇ-ਕੋਨੇ ਵਿਚ ਭਾਜਪਾ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਪਾਰਟੀ ਨਵੀਆਂ ਬੁਲੰਦੀਆਂ ਨੂੰ ਛੂਹੇਗੀ |