08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਾਂਗਰਸ ਦੀ ਨਮੋਸ਼ੀਜਨਕ ਹਾਰ 'ਤੇ ਬਾਜਵਾ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫ਼ਾ ਦੇਵੇ : ਸੇਖਵਾਂ <br/>

Ad Position 21
No active advertisement
ਅਜੀਤ ਡੈਸਕ 30-05-2026
ਧਾਰੀਵਾਲ, 29 ਮਈ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੀਆਂ 13 'ਚੋਂ 7 ਸੀਟਾਂ ਜਿੱਤਣ 'ਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬਟਾਲਾ ਰੋਡ ਸ਼ੋਅ ਧਾਰੀਵਾਲ ਵਿਖੇ ਸਥਿਤ ਪਾਰਟੀ ਦਫ਼ਤਰ ਵਿਚ ਜੇਤੂ ਉਮੀਦਵਾਰਾਂ ਦੇ ਮੂੰਹ ਮਿੱਠੇ ਕਰਵਾਏ | ਇਸ ਤੋਂ ਪਹਿਲਾਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਉਪਰੰਤ 'ਆਪ' ਦੇ ਜੇਤੂ ਉਮੀਦਵਾਰਾਂ ਨੂੰ ਲੈ ਕੇ ਸ਼ਹਿਰ ਵਿਚ ਰੋਡ ਸ਼ੋਅ ਵੀ ਕੱਢਿਆ | ਇਸ ਮੌਕੇ ਪ੍ਰੱੈਸ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਂਗਰਸ ਦੀ ਨਮੌਸ਼ੀਜਨਕ ਹਾਰ ਨੂੰ ਦੇਖਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਵਿਧਾਨ ਸਭਾ ਵਿਚ ਐੱਲ.ਓ.ਪੀ. ਦੇ ਅਹੁਦੇ ਤੋਂ ਨੈਤਿਕਾ ਦੇ ਤੌਰ 'ਤੇ ਅਸਤੀਫ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਕੀਤੇ ਕੰਮਾਂ ਅਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ 'ਤੇ ਲੋਕਾਂ ਨੇ ਪੂਰਾ ਭਰੋਸਾ ਪ੍ਰਗਟਾਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕਾਦੀਆਂ ਨੂੰ ਵੀ ਆਮ ਆਦਮੀ ਪਾਰਟੀ ਹੀ ਜਿੱਤੇਗੀ ਤੇ ਆਉਣ ਵਾਲੀਆਂ 2027 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਦੀਆਂ ਹਲਕੇ ਤੋਂ 'ਆਪ' ਵੱਡੀ ਲੀਡ ਨਾਲ ਜਿੱਤੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦੀਪਕ ਕੁਮਾਰ ਰਿੰਟੂ, ਪ੍ਰਵੀਨ ਮਲਹੋਤਰਾ, ਅਸ਼ਵਨੀ ਦੁੱਗਲ, ਰਮੇਸ਼ ਚੰਦ ਮੇਸ਼ਾ, ਜੋਤੀ ਬਾਲਾ, ਮਨਦੀਪ ਕੌਰ, ਸੁਖਵਿੰਦਰ ਕੌਰ ਬਾਜਵਾ ਤੋੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜੀਤ ਸਿੰਘ ਸੋਨੂੰ ਸੋਹਲ, ਜਿਲਾ ਪ੍ਰੀਸ਼ਦ ਮੈਂਬਰ ਬੀਬੀ ਜਤਿੰਦਰ ਕੌਰ ਖੁੰਡੀ, ਸਰਪੰਚ ਹਰਪਾਲ ਸਿੰਘ ਕੰਗ, ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਚੇਅਰਪਰਸ਼ਨ ਸ਼ਰਨਜੀਤ ਕੌਰ ਕੰਗ, ਉਪ ਚੇਅਰਮੈਨ ਗੁਰਦੀਪ ਸਿੰਘ ਸੰਧੂ, ਸਰਪੰਚ ਚਰਨਜੀਤ ਸਿੰਘ ਰਾਏਚੱਕ, ਪੱਪੂ ਨੰਬਰਦਾਰ, ਹਰਜੀਤ ਸਿੰਘ ਬਾਜਵਾ, ਨਰੈਣ ਮਲਹੋਤਰਾ, ਹਰਦੇਵ ਸਿੰਘ ਦੇਬੀ ਸੰਧਵਾਂ, ਜਤਿਨ ਦੁੱਗਲ, ਬਲਕਾਰ ਸਿੰਘ, ਸਰਪੰਚ ਅੰਮਿ੍ਤਪਾਲ ਸਿੰਘ ਜੈਲਦਾਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ 'ਚ 4 ਕਾਂਗਰਸ, 3 'ਆਪ', 4 ਆਜ਼ਾਦ ਉਮੀਦਵਾਰ ਜੇਤੂ ਰਹੇ <br/> ਅਗਲੀ ਖ਼ਬਰ ਨਗਰ ਕੌਂਸਲ ਧਾਰੀਵਾਲ 'ਚ ਆਮ ਆਦਮੀ ਪਾਰਟੀ ਦੇ 7 ਉਮੀਦਵਾਰਾਂ ਦੀ ਹੋਈ ਵੱਡੀ ਜਿੱਤ <br/>
Ad Position 24