ਗੁਰਦਾਸਪੁਰ ਦੇ ਬੇਟ ਖੇਤਰ ਅੰਦਰ ਜਨਗਣਨਾ ਦਾ ਕੰਮ ਜ਼ੋਰਾਂ 'ਤੇ-ਏ.ਡੀ.ਸੀ ਢਿੱਲੋਂ
ਅਜੀਤ ਡੈਸਕ
30-05-2026
ਗੁਰਦਾਸਪੁਰ, 29 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਖੇਤਰ ਅੰਦਰ ਮਕਾਨਾਂ ਦੀ ਜਨਗਣਨਾ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਅਧਿਕਾਰੀ ਦੇਰ ਰਾਤ ਤੱਕ ਕੰਮ ਕਰਦੇ ਦੇਖੇ ਗਏ ਹਨ | ਜਦੋਂ ਕਿ ਟੀਮਾਂ ਵਲੋਂ ਗਰਮੀ ਵਿਚ ਹੀ ਘਰ ਘਰ ਜਾ ਕੇ ਕੰਮ ਕੀਤਾ ਜਾ ਰਿਹਾ ਹੈ | ਇਸ ਸਬੰਧੀ ਏ.ਡੀ.ਸੀ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਸ਼ ਭਰ ਅੰਦਰ ਕਰਵਾਈ ਜਾ ਰਹੀ ਜਨਗਣਨਾ ਦਾ ਕੰਮ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਅੰਦਰ 2673 ਬਲਾਕ ਬਣਾਏ ਗਏ ਹਨ ਅਤੇ ਇਥੇ 3100 ਦੇ ਕਰੀਬ ਕਰਮਚਾਰੀ ਜਨਗਣਨਾ 'ਚ ਲੱਗੇ ਹੋਏ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ 310 ਦੇ ਕਰੀਬ ਕਰਮਚਾਰੀਆਂ ਨੰੂ ਰਿਜ਼ਰਵ 'ਤੇ ਲਗਾਇਆ ਹੈ | ਉਨ੍ਹਾਂ ਦੱਸਿਆ ਕਿ ਇਸ ਜਨਗਣਨਾ ਤਹਿਤ ਮਕਾਨਾਂ ਦੀ ਗਿਣਤੀ, ਅਨੁਸੂਚਿਤ ਜਾਤੀ ਦੇ ਘਰਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਜਨਗਣਨਾ 2027 ਦੇ ਪਹਿਲੇ ਗੇੜ 'ਚ ਕੀਤੀ ਜਾ ਰਹੀ ਹੈ | ਜਿਸ ਵਿਚ ਗੁਰਦਾਸਪੁਰ ਦੀਆਂ 6 ਤਹਿਸੀਲਾਂ ਤੇ 7 ਨਗਰ ਕੌਂਸਲਾਂ ਸਮੇਤ 13 ਚਾਰਜਾਂ 'ਤੇ ਜਨਗਣਨਾ ਹੋ ਰਹੀ ਹੈ | ਉਨ੍ਹਾਂ ਨੇ ਲੋਕਾਂ ਨੰੂ ਅਪੀਲ ਕੀਤੀ ਕਿ ਹਰੇਕ ਨਾਗਰਿਕ ਜਨਗਣਨਾ ਕਰਮਚਾਰੀਆਂ ਨੰੂ ਪੂਰਨ ਸਹਿਯੋਗ ਕਰਨ |