09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕੁੱਟਮਾਰ ਕਰਨ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 30-05-2026
ਤਿੱਬੜ, 29 ਮਈ (ਸੋਹਨ ਮਲਿਕ)-ਜ਼ਮੀਨ 'ਤੇ ਕਬਜ਼ੇ ਨੰੂ ਲੈ ਕੇ ਇਕ ਧਿਰ ਵਲੋਂ ਦੂਜੀ ਧਿਰ ਦੀ ਕੁੱਟਮਾਰ ਨੰੂ ਲੈ ਕੇ ਥਾਣਾ ਤਿੱਬੜ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੰੂ ਦਿੱਤੀ ਸ਼ਿਕਾਇਤ 'ਚ ਭੁਪਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਘੁਰਾਲਾ ਨੇ ਦੱਸਿਆ ਕਿ ਉਹ ਆਪਣੀ ਘੁਰਾਲਾ ਵਿਖੇ ਜ਼ਮੀਨ 'ਚ ਬੀਤੀ 20 ਮਈ ਨੂੰ ਸ਼ਾਮ 7 ਵਜੇ ਦੇ ਕਰੀਬ ਪਰਿਵਾਰ ਸਮੇਤ ਕੰਮ ਕਰ ਰਹੇ ਸੀ ਕਿ ਗੁਰਪਿੰਦਰ ਸਿੰਘ ਤੇ ਅਮੋਲਕ ਸਿੰਘ ਪੁੱਤਰਾਨ ਜੋਗਿੰਦਰ ਸਿੰਘ, ਸਨਪ੍ਰੀਤ ਸਿੰਘ ਪੁੱਤਰ ਅਮੋਲਕ ਸਿੰਘ ਵਾਸੀ ਘੁਰਾਲਾ ਨੇ ਦਸਤੀ ਹਥਿਆਰਾਂ ਨਾਲ ਉਨ੍ਹਾਂ ਦੇ ਸੱਟਾਂ ਮਾਰ ਕੇ ਉਨ੍ਹਾਂ ਨੂੰ ਤੇ ਕੁਲਵਿੰਦਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਉਸ ਦੀ ਦਾੜ੍ਹੀ ਵੀ ਪੁੱਟੀ ਅਤੇ ਸਿਰ ਤੋਂ ਪੱਗ ਵੀ ਉਤਾਰ ਦਿੱਤੀ | ਜਦੋਂ ਉਨ੍ਹਾਂ ਵਲੋਂ ਰੌਲਾ ਪਾਇਆ ਗਿਆ ਤਾਂ ਸਾਰੇ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ | ਥਾਣਾ ਤਿੱਬੜ ਦੀ ਪੁਲਿਸ ਵਲੋਂ ਭੁਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਵਾਲ ਖ਼ਰੀਦਣ ਦੇ ਬਹਾਨੇ ਗਲੀਆਂ 'ਚ ਘੁੰਮ ਰਹੇ ਹਨ ਪ੍ਰਵਾਸੀ ਅਗਲੀ ਖ਼ਬਰ ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਇੰਟਰ ਸਕੂਲ ਸਟੇਟ ਟੂਰਨਾਮੈਂਟ ਅੱਜ ਤੋਂ <br/>
Ad Position 24