ਗੁਰਦਾਸਪੁਰ, 29 ਮਈ (ਪੰਕਜ ਸ਼ਰਮਾ)-ਸ਼ਹਿਰ ਦੀਆਂ ਗਲੀਆਂ 'ਚ ਇਨੀਂ ਦਿਨੀਂ ਵਾਲ ਖ਼ਰੀਦਣ ਦੇ ਬਹਾਨੇ ਘੁੰਮ ਰਹੇ ਕੁਝ ਪ੍ਰਵਾਸੀ ਵਿਅਕਤੀਆਂ ਕਾਰਨ ਲੋਕਾਂ 'ਚ ਡਰ ਤੇ ਸ਼ੱਕ ਦਾ ਮਾਹੌਲ ਬਣਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਘਰਾਂ ਦੇ ਬਾਹਰ ਆ ਕੇ ਵਾਲ ਖ਼ਰੀਦਣ ਦੀ ਗੱਲ ਕਰਦੇ ਹਨ ਤੇ ਇਸ ਦੌਰਾਨ ਇਹ ਇਲਾਕੇ ਦੀ ਰੇਕੀ ਕਰਦੇ ਵੀੇ ਨਜ਼ਰ ਆਉਂਦੇ ਹਨ | ਮੁਹੱਲਾ ਵਾਸੀਆਂ ਅਨੁਸਾਰ ਕਈ ਵਾਰ ਇਹ ਲੋਕ ਘਰਾਂ ਵਿਚ ਕੌਣ ਰਹਿੰਦਾ ਹੈ, ਕਿੰਨੇ ਮੈਂਬਰ ਹਨ ਅਤੇ ਕਦੋਂ ਘਰ ਖਾਲੀ ਰਹਿੰਦਾ ਹੈ ਵਰਗੀਆਂ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕਰਦੇ ਹਨ | ਜਿਸ ਕਾਰਨ ਔਰਤਾਂ ਅਤੇ ਬਜ਼ੁਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਕੋਈ ਵੀ ਆਪਣੇ ਵਾਲ ਘਰ ਵਿਚ ਸੰਭਾਲ ਕੇ ਨਹੀਂ ਰੱਖਦਾ, ਫਿਰ ਇਹ ਲੋਕ ਗਲੀਆਂ ਵਿਚ ਆ ਕੇ ਵਾਲ ਖ਼ਰੀਦਣ ਦੀ ਗੱਲ ਕਿਉਂ ਕਰ ਰਹੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕਿਆਂ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ |