ਧਾਰੀਵਾਲ, 29 ਮਈ (ਸਵਰਨ ਸਿੰਘ)-ਬਲਾਕ ਵਿਕਾਸ ਤੇ ਪੰਚਾਇੰਤ ਦਫ਼ਤਰ ਧਾਰੀਵਾਲ ਵਿਖੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਵਲੋਂ ਵਿਭਾਗ ਤੇ ਪੰਚਾਇੰਤ ਸੈਕਟਰੀਆਂ ਅਤੇ ਹੋਰ ਅਧਿਾਰਕੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਨੇ ਚਲ ਰਹੇ ਵਿਕਾਸ ਕਾਰਜਾਂ ਸਬੰਧੀ ਇਕ-ਇਕ ਪਿੰਡ ਦੇ ਸਬੰਧਿਤ ਸੈਕਟਰੀ ਕੋਲੋਂ ਜਾਇਜ਼ਾ ਲਿਆ ਕਿ ਕਿੰਨਾਂ ਕੰਮ ਹੋ ਗਿਆ ਅਤੇ ਕਿੰਨਾਂ ਰਹਿੰਦਾ ਹੈ | ਇਸ ਮੌਕੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਦੇ ਯਤਨਾਂ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਦਿੱਤੀ ਜਾਂਦੀ ਗ੍ਰਾਂਟ ਨਾਲ ਹਰੇਕ ਪਿੰਡ ਦਾ ਸਮੁੱਚਾ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪਰਮਿੰਦਰ ਸਿੰਘ ਸੋਹਲ ਜੇ.ਈ., ਜਗਜੀਤ ਸਿੰਘ ਸਦਕੋਹਾ ਐੱਸ.ਈ.ਪੀ.ਓ., ਸੈਕਟਰੀ ਮਨਜੀਤ ਸਿੰਘ ਪ੍ਰਧਾਨ, ਰਮਨਦੀਪ ਸਿੰਘ, ਨਿਰਪਿੰਦਰ ਸਿੰਘ ਸੁਪਰਡੈਂਟ, ਹਰਵਿੰਦਰਪਾਲ ਸਿੰਘ, ਬੀਰ ਸਿੰਘ ਕਲਿਆਣਪੁਰ, ਗਰੀਬ ਸਿੰਘ ਸਰਪੰਚ, ਜਸਵਿੰਦਰ ਸਿੰਘ ਠੱਕਰਸੰਧੂ ਆਦਿ ਹਾਜ਼ਰ ਸਨ |