22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਾਮੂਲੀ ਜਿਹੀ ਬਰਸਾਤ ਨਾਲ ਗੁਰਦਾਸਪੁਰ ਸ਼ਹਿਰ ਦੀਆਂ ਪਾਣੀ ਨਾਲ ਭਰੀਆਂ ਸੜਕਾਂ <br/>

Ad Position 21
No active advertisement
ਅਜੀਤ ਡੈਸਕ 31-05-2026
ਗੁਰਦਾਸਪੁਰ, 30 ਮਈ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਅੱਜ ਸਵੇਰੇ ਪਈ ਮਾਮੂਲੀ ਜਿਹੀ ਬਰਸਾਤ ਨਾਲ ਸ਼ਹਿਰ ਦੀਆਂ ਸਾਰੀਆਂ ਸੜਕਾਂ ਪਾਣੀ ਨਾਲ ਭਰ ਗਈਆਂ | ਜਦੋਂ ਕਿ ਤਿੱਬੜੀ ਚੌਕ ਦੇ ਰੇਲਵੇ ਅੰਡਰਬਿ੍ਜ ਅਤੇ ਭਾਈ ਲਾਲੋ ਚੌਕ 'ਚ ਪਾਣੀ ਇਕੱਠਾ ਹੋਣ ਕਾਰਨ ਰਾਹਗੀਰਾਂ ਨੰੂ ਲੰਘਣ ਵੇਲੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖ਼ਰਚ ਕਰਕੇ ਸੜਕਾਂ ਬਣਾਈਆਂ ਜਾ ਰਹੀਆਂ ਹਨ | ਪਰ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਨਵੀਆਂ ਬਣੀਆਂ ਸੜਕਾਂ ਵੀ ਟੁੱਟ ਜਾਂਦੀਆਂ ਹਨ | ਉਨਾਂ ਦੱਸਿਆ ਕਿ ਅੰਡਰਬਿ੍ਜ ਹੇਠਾਂ ਇਕੱਠਾ ਹੁੰਦਾ ਪਾਣੀ ਕੱਢਣ ਲਈ ਮੋਟਰ ਤੋਂ ਇਲਾਵਾ ਹੋਲ ਵੀ ਬਣਾਏ ਹਨ | ਪਰ ਉਨਾਂ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਅੰਡਰਬਿ੍ਜ ਹੇਠਾਂ ਦੋ-ਦੋ ਫੁੱਟ ਪਾਣੀ ਇਕੱਠਾ ਹੋ ਜਾਂਦਾ ਹੈ | ਜਿਸ ਕਾਰਨ ਲੋਕਾਂ ਨੰੂ ਪਾਣੀ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ | ਜਦੋਂ ਕਿ ਲੋਕ ਨਿਰਮਾਣ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਅੱਖਾਂ ਬੰਦ ਕਰਕੇ ਬੈਠਾ ਹੈ | ਜਿਸ ਕਰਕੇ ਸਬੰਧਿਤ ਵਿਭਾਗ 'ਤੇ ਕਈ ਤਰਾਂ ਦੇ ਸਵਾਲ ਉੱਠ ਰਹੇ ਹਨ | ਸ਼ਹਿਰ ਦਾ ਸੀਵਰੇਜ ਸਿਸਟਮ ਖ਼ਰਾਬ ਹੋਣ ਕਾਰਨ ਪਾਣੀ ਨਾਲਿਆਂ 'ਚ ਜਾਣ ਦੀ ਬਜਾਏ ਸੜਕਾਂ 'ਤੇ ਫਿਰ ਰਿਹਾ ਹੇ | ਜਿਸ ਕਾਰਨ ਦੁਕਾਨਦਾਰਾਂ ਅਤੇ ਆਮ ਜਨਤਾ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਧਿਆਨ ਹਿਤ ਵੀ ਲਿਆਂਦਾ ਹੈ | ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ | ਦੂਜੇ ਪਾਸੇ ਸ਼ਹਿਰ ਅੰਦਰੋਂ ਕਈ ਥਾਵਾਂ 'ਤੇ ਅਜੇ ਤੱਕ ਕੂੜਾ ਨਹੀਂ ਚੁੱਕਿਆ ਗਿਆ ਅਤੇ ਹੁਣ ਮੀਂਹ ਪੈਣ ਕਾਰਨ ਇਕੱਠੇ ਹੋਏ ਕੂੜੇ ਤੋਂ ਭੈੜੀ ਬਦਬੂ ਫੈਲ ਗਈ ਹੈ | ਸ਼ਹਿਰ ਦੇ ਸੀਤਾ ਰਾਮ ਪੈਟਰੋਲ ਪੰਪ ਸਾਹਮਣੇ ਅਤੇ ਜੇਲ ਰੋਡ 'ਤੇ ਨਹਿਰੀ ਕਾਲੋਨੀ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨਾਂ ਤੋਂ ਫੈਲੀ ਭੈੜੀ ਬਦਬੂ ਕਾਰਨ ਰਾਹਗੀਰਾਂ ਅਤੇ ਆਸ ਪਾਸ ਦੇ ਲੋਕਾਂ ਦਾ ਨੱਕ 'ਚ ਦਮ ਹੋਇਆ ਪਿਆ ਹੈ | ਇਹੀ ਹਾਲ ਰੇਲਵੇ ਸਟੇਸ਼ਨ ਅਤੇ ਹੋਰ ਬਾਹਰ ਦੇ ਹਿੱਸਿਆਂ ਵਿਚ ਵੀ ਹੈ | ਉਨਾਂ ਕਿਹਾ ਕਿ ਕਈ ਆਗੂਆਂ ਵਲੋਂ ਸ਼ਹਿਰ ਨੰੂ ਸਾਫ਼ ਸੁਥਰਾ ਰੱਖਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ | ਪਰ ਸ਼ਹਿਰ 'ਚ ਫੈਲੀ ਗੰਦਗੀ ਨਾਲ ਲੋਕ ਨਰਕ ਭਰੀ ਜ਼ਿੰਦਗੀ ਭੋਗਣ ਲਈ ਮਜਬੂਰ ਹਨ | ਲੋਕਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸ਼ਹਿਰ ਦੇ ਸੀਵਰੇਜ ਸਿਸਟਮ ਪ੍ਰਣਾਲੀ ਨੰੂ ਠੀਕ ਕਰਨ ਲਈ ਸਬੰਧਿਤ ਵਿਭਾਗ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਪਾਣੀ ਦਾ ਸਹੀ ਨਿਕਾਸ ਹੋ ਸਕੇ ਅਤੇ ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰਾਂ ਨੰੂ ਚੁਕਵਾਉਣ ਲਈ ਸਬੰਧਿਤ ਵਿਭਾਗ ਨੰੂ ਸਖਤ ਨਿਰਦੇਸ਼ ਦਿੱਤੇ ਜਾਣ ਤਾਂ ਜੋ ਸ਼ਹਿਰ ਵਾਸੀ ਰਾਹਤ ਮਹਿਸੂਸ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਸਮਸ਼ੇਰ ਸਿੰਘ ਬਾਜਵਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਇਤਿਹਾਸ ਸਿਰਜਿਆ <br/> ਅਗਲੀ ਖ਼ਬਰ ਘੱਲੂਘਾਰਾ ਸਾਹਿਬ ਅਤੇ ਆਸ-ਪਾਸ ਤੇਜ਼ ਝੱਖੜ ਕਾਰਨ ਜਨਜੀਵਨ ਪ੍ਰਭਾਵਿਤ <br/>
Ad Position 24