26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬੱਸ ਸਟੈਂਡ ਚੌਕੀ ਬਟਾਲਾ ਦੇ ਨੱਕ ਥੱਲੇ ਵਗ ਰਿਹਾ ਨਸ਼ਿਆਂ ਦਾ ਦਰਿਆ - ਪੁਲਿਸ ਦੀ ਕਾਰਗੁਜ਼ਾਰੀ ਮਨਫ਼ੀ

Ad Position 21
No active advertisement
ਖੰਡਰ ਹੋਈਆਂ ਦੁਕਾਨਾਂ ਬਣੀਆਂ ਨਸ਼ੇੜੀਆਂ ਦਾ ਘਰ, ਅੰਦਰ ਪਿਆ ਚਿੱਟਾ ਪੀਣ ਵਾਲਾ ਸਾਮਾਨ ਤੇ ਵਾਧੇ 'ਤੇ ਸਾਮਾਨ ਲੁਕਾਉਣ ਲਈ ਰੱਖੀ ਪੱਕੀ ਪੌੜੀ | ਅਜੀਤ ਤਸਵੀਰਾਂ <br/> 01-06-2026
ਬਟਾਲਾ, 31 ਮਈ (ਬੁੱਟਰ)-ਬਟਾਲਾ ਸ਼ਹਿਰ ਦੀ ਗੱਲ ਛੱਡੋ, ਸਿਰਫ਼ ਬੱਸ ਸਟੈਂਡ ਚੌਕੀ ਤੋਂ ਕੁਝ ਕੁ ਕਦਮ 'ਤੇ ਹੀ ਨਗਰ ਸੁਧਾਰ ਟਰੱਸਟ ਦੀ ਇਮਾਰਤ 'ਚ ਦਿਨ-ਦਿਹਾੜੇ ਨਸ਼ੇੜੀਆਂ ਤੇ ਨਸ਼ਾ ਤਸਕਰਾਂ ਵਲੋਂ ਦਹਿਸ਼ਤ ਫ਼ੈਲਾਈ ਹੋਈ ਹੈ | ਇਸ ਕਾਰਨ ਜਿੱਥੇ ਦੁਕਾਨਦਾਰ ਦੁਖੀ ਹਨ, ਉਥੇ ਦੁਕਾਨਾਂ 'ਤੇ ਕੰਮ ਕਰਦੀਆਂ ਧੀਆਂ-ਭੈਣਾਂ ਵੀ ਸੁਰੱਖਿਅਤ ਨਹੀਂ | ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੀਆਂ ਬਹੁਤ ਸਾਰੀਆਂ ਦੁਕਾਨਾਂ, ਜੋ ਦੋ ਦਹਾਕੇ ਦੀਆਂ ਬਣੀਆਂ ਹੋਈਆਂ ਹਨ, ਮਹਿੰਗੇ ਭਾਅ ਕਾਰਨ ਵਿਕ ਨਾ ਸਕੀਆਂ ਅਤੇ ਉਹ ਤਰਸਯੋਗ ਹਾਲਤ 'ਚ ਡਿੱਗਣ ਦੇ ਇੰਤਜਾਰ ਵਿਚ ਹਨ | ਇਨ੍ਹਾਂ ਦੁਕਾਨਾਂ ਦੇ ਸ਼ਟਰ ਗਲ ਚੁੱਕੇ ਹਨ ਜਾਂ ਤੋੜ ਦਿੱਤੇ ਹਨ | ਉਨ੍ਹਾਂ ਦੁਕਾਨਾਂ ਵਿਚ ਨਸ਼ੇੜੀਆਂ ਤੇ ਨਸ਼ੇ ਵੇਚਣ-ਖਰੀਦਣ ਵਾਲਿਆਂ ਦਾ ਸਾਰਾ ਦਿਨ ਜਮਵੜਾ ਲੱਗਾ ਰਹਿੰਦਾ ਹੈ | ਬੇਖ਼ੌਫ਼ ਇਹ ਤਮਾਸ਼ਾ ਸਵੇਰ ਸਮੇਂ ਸ਼ੁਰੂ ਹੋ ਜਾਂਦਾ ਹੈ ਤੇ ਦੇਰ ਰਾਤ ਤੱਕ ਚਲਦਾ ਹੈ | ਇਥੋਂ ਤੱਕ ਕਿ ਹਨੇਰਾ ਹੋਣ ਦੇ ਬਾਵਜੂਦ ਵੀ ਮੋਬਾਇਲਾਂ ਦੀ ਰੌਸ਼ਨੀ 'ਚ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ | ਇਸ ਇਮਾਰਤ ਵਿਚ ਏਨੀ ਗਿਣਤੀ ਵਿਚ ਦੁਕਾਨਦਾਰ ਨਹੀਂ, ਜਿੰਨੇ ਇਸ ਕਾਰੋਬਾਰ 'ਚ ਸ਼ਾਮਲ ਲੋਕ ਆਉਂਦੇ ਜਾਂਦੇ ਰਹਿੰਦੇ ਹਨ, ਜਿਸ ਨਾਲ ਹਰ ਵੇਲੇ ਡਰ ਤੇ ਖਤਰੇ ਦਾ ਮਾਹੌਲ ਬਣਿਆ ਰਹਿੰਦਾ ਹੈ | ਹੈਰਾਨੀਜਨਕ ਗੱਲ ਇਹ ਹੈ ਕਿ ਇਥੇ ਸਿਰਫ਼ ਸ਼ਹਿਰ ਦੇ ਹੀ ਨਹੀਂ, ਦੂਰ-ਦੁਰਾਡੇ ਤੋਂ ਅਨਜਾਣ ਲੋਕ ਵੀ ਆਉਂਦੇ ਹਨ, ਜਿਵੇਂ ਕੋਈ ਰਾਸ਼ਟਰੀ ਪੱਧਰ ਦਾ ਫਾਇਦੇਮੰਦ ਕਾਰੋਬਾਰ ਚੱਲ ਰਿਹਾ ਹੋਵੇ | ਸਿਟੀ ਥਾਣੇ ਦੇ ਐੱਸ.ਐੱਚ.ਓ. ਨੂੰ ਬਾਰ-ਬਾਰ ਕਹਿਣ 'ਤੇ ਪਹਿਲਾਂ ਤਾਂ ਉਹ ਬਹੁਤ ਮਸ਼ਰੂਫ਼ ਹੋਣ ਬਾਰੇ ਕਹਿੰਦੇ ਰਹੇ, ਪਰ ਜਦੋਂ ਮਿਲ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਹਵਾ ਦਾ ਬੁੱਲਾ ਸਮਝ ਕੇ ਉਡਾ ਦਿੱਤਾ, ਜੇ ਪੁਲਿਸ ਪ੍ਰਸ਼ਾਸਨ ਹੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ ਤਾਂ ਪਬਲਿਕ ਆਪਣੇ ਦੁਖੜੇ ਕਿਸ ਸਾਹਮਣੇ ਰੋਏਗੀ | ਇਹ ਵੀ ਦੱਸਣਯੋਗ ਹੈ ਕਿ ਐਸ.ਐਸ.ਪੀ. ਦਫਤਰ ਵੀ ਇਥੋਂ ਕੁ ਮੀਟਰ 'ਤੇ ਹੈ | ਇਸ ਇਲਾਕੇ ਨਾਲ ਸਬੰਧਤ ਇੱਜਤਦਾਰ ਘਰਾਂ 'ਚ ਰਹਿੰਦੇ ਲੋਕਾਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਰੱਬ ਹੀ ਰਾਖਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਖੰਡਰ ਹੋਈਆਂ ਇਨ੍ਹਾਂ ਦੁਕਾਨਾਂ ਦੀਆਂ ਛੱਤਾਂ ਡਿੱਗਣ ਵਾਲੀਆਂ ਹਨ, ਜਿਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਪਬਲਿਕ ਲਈ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਗਲਤ ਅਨਸਰਾਂ ਤੋਂ ਬਚਾਅ ਦੇ ਨਾਲ-ਨਾਲ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਗੁਰਦਾਸਪੁਰ ਵਿਚ ਪੰਜਾਬ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਸ਼ਹੀਦ ਏ.ਐੱਸ.ਆਈ. ਜੋਗਾ ਸਿੰਘ ਦੇ ਪਰਿਵਾਰ ਨਾਲ ਦੁੱਖ...
Ad Position 24