26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੰਜਾਬ 'ਚੋਂ ਪੱਕੇ ਤੌਰ 'ਤੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਲਈ ਮਾਨ ਸਰਕਾਰ ਦਾ ਡਾ. ਕੇ.ਜੇ. ਸਿੰਘ ਵਲੋਂ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 01-06-2026
ਅੱਚਲ ਸਾਹਿਬ, 31 ਮਈ (ਗੁਰਚਰਨ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ 65,000 ਤੋਂ ਵੱਧ ਕੱਚੇ ਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਨੂੰ ਮਨਜ਼ੂਰੀ ਦਿੱਤੀ | ਇਸ ਦੇ ਨਾਲ ਹੀ ਫਾਇਰਮੈਨ, ਸੀਵਰਮੈਨ ਅਤੇ ਲਾਈਨਮੈਨ ਵਰਗੇ ਜ਼ੋਖਮ ਭਰੇ ਕੰਮਾਂ ਵਾਲੇ ਕਾਮਿਆਂ ਨੂੰ 3 ਸਾਲ ਦੀ ਸੇਵਾ ਬਾਅਦ ਪੱਕਾ ਕੀਤਾ ਜਾਵੇਗਾ | ਇਹ ਪ੍ਰਗਟਾਵਾ ਡਾ. ਕਮਲਜੀਤ ਸਿੰਘ ਕੇ.ਜੇ. 'ਆਪ' ਆਗੂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਕੀਤਾ | ਉਨ੍ਹਾਂ ਕਿਹਾ ਸ: ਭਗਵੰਤ ਸਿੰਘ ਮਾਨ ਸਰਕਾਰ ਨੇ ਇਕ ਅਜਿਹਾ ਇਤਿਹਾਸਿਕ ਫ਼ੈਸਲਾ ਲਿਆ ਹੈ, ਜੋ ਹਜ਼ਾਰਾਂ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੱਕਾਂ ਮਾਣ-ਸਨਮਾਨ ਤੇ ਨੌਕਰੀਆਂ ਦੀ ਸੁਰੱਖਿਆ ਨੂੰ ਬਹਾਲ ਕਰੇਗਾ | ਠੇਕਾਦਾਰੀ ਪ੍ਰਥਾ ਖ਼ਤਮ ਹੋਣ ਦੇ ਨਾਲ ਹੁਣ ਮੁਲਾਜ਼ਮਾਂ ਦਾ ਸਰਕਾਰ ਨਾਲ ਸਬੰਧ ਸਿੱਧਾ ਹੋਵੇਗਾ | ਤਨਖਾਹਾਂ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਆਉਣਗੀਆਂ ਅਤੇ ਉਨ੍ਹਾਂ ਨੂੰ ਕਾਨੂੰਨੀ ਲਾਭ ਵੀ ਪ੍ਰਾਪਤ ਹੋਣਗੇ | ਇਸ ਫ਼ੈਸਲੇ ਨੇ ਦੇਸ਼ ਵਿਚ ਮੁਲਾਜ਼ਮਾਂ ਦੀ ਭਲਾਈ ਲਈ ਇਕ ਨਵਾਂ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ | ਠੇਕੇਦਾਰੀ ਸਿਸਟਮ ਦੇ ਨਾਲ ਮੁਨਾਫ਼ਾ ਸਿੱਧੇ ਤੌਰ 'ਤੇ ਠੇਕੇਦਾਰਾਂ ਨੂੰ ਹੀ ਹੁੰਦਾ ਸੀ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਸੋਸ਼ਣ ਹੀ ਹੁੰਦਾ ਸੀ | ਇਸ ਫ਼ੈਸਲੇ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਵਿਚ ਇਕ ਨਵੀਂ ਉਮੀਦ ਜਗਾਈ ਹੈ |

Ad Position 22
No active advertisement
ਪਿਛਲੀ ਖ਼ਬਰ ਡੇਰਾ ਪਠਾਣਾ 'ਚ ਗੁਰਮਤਿ ਸਮਾਗਮ ਕੱਲ੍ਹ <br/> ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ
Ad Position 24