26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਇੰਜੀ: ਪਲਵਿੰਦਰ ਸਿੰਘ ਤੇ ਲਾਈਨਮੈਨ ਪਲਵਿੰਦਰ ਸਿੰਘ ਨੰੂ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 01-06-2026
ਗੁਰਦਾਸਪੁਰ, 31 ਮਈ (ਚੱਕਰਾਜਾ)-ਪਾਵਰਕਾਮ ਸਬ ਡਵੀਜ਼ਨ ਦੋਰਾਂਗਲਾ ਤੋਂ ਸੇਵਾ ਮੁਕਤ ਹੋਏ ਇੰਜੀ: ਪਲਵਿੰਦਰ ਸਿੰਘ ਡਬਲ ਏ.ਈ ਅਤੇ ਲਾਈਨਮੈਨ ਪਲਵਿੰਦਰ ਸਿੰਘ ਨੰੂ ਸਮੂਹ ਮੁਲਾਜ਼ਮਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਬ ਡਵੀਜ਼ਨ ਦੋਰਾਂਗਲਾ ਵਿਖੇ ਰੱਖੇ ਇਕ ਸਮਾਗਮ ਦੌਰਾਨ ਐਸ.ਡੀ.ਓ ਦੋਰਾਂਗਲਾ ਚੰਦਨਪ੍ਰੀਤ ਸਿੰਘ ਨੇ ਕਿਹਾ ਕਿ ਦੋਵਾਂ ਮੁਲਾਜ਼ਮਾਂ ਵਲੋਂ ਪਾਵਰਕਾਮ ਅੰਦਰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਸ਼ਲਾਘਾਯੋਗ ਹਨ, ਜਿਨਾਂ ਨੰੂ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੀ.ਐਸ.ਈ.ਬੀ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਨੇ ਕਿਹਾ ਕਿ ਪਲਵਿੰਦਰ ਸਿੰਘ ਲਾਈਨਮੈਨ ਵਲੋਂ ਜਿਥੇ ਵਿਭਾਗ 'ਚ ਵਧੀਆਂ ਸੇਵਾਵਾਂ ਨਿਭਾਈਆਂ, ਉਥੇ ਉਨਾਂ ਨੇ ਕਰਮਚਾਰੀ ਦਲ 'ਚ ਰਹਿ ਕੇ ਹਮੇਸ਼ਾ ਮੁਲਾਜ਼ਮਾਂ ਦੇ ਮੁੱਦਿਆਂ ਨੰੂ ਉਠਾਇਆ ਅਤੇ ਹਰੇਕ ਸੰਘਰਸ਼ ਵਿਚ ਵੱਧ ਚੜ ਕੇ ਹਿੱਸਾ ਲਿਆ | ਇਸ ਤੋਂ ਇਲਾਵਾ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਆਗੂ ਬਲਵਿੰਦਰ ਸਿੰਘ ਉਦੀਪੁਰ ਵਲੋਂ ਵੀ ਇੰਜੀ: ਪਲਵਿੰਦਰ ਸਿੰਘ ਤੇ ਲਾਈਨਮੈਨ ਪਲਵਿੰਦਰ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਜਿਥੇ ਸਬ ਡਵੀਜ਼ਨ ਦੋਰਾਂਗਲਾ ਦੇ ਸਮੂਹ ਆਗੂਆਂ ਵਲੋਂ ਦੋਵਾਂ ਮੁਲਾਜ਼ਮਾਂ ਨੰੂ ਯਾਦਗਾਰੀ ਚਿੰਨ ਅਤੇ ਤੋਹਫ਼ੇ ਭੇਟ ਕੀਤੇ ਗਏ, ਉਥੇ ਹੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਵੀ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਬਾਰਾ ਸਿੰਘ ਛੀਨਾ, ਸਾਹਿਬ ਸਿੰਘ ਧਾਲੀਵਾਲ, ਪ੍ਰਬੋਧ ਕੁਮਾਰ ਜੇ.ਈ, ਤਰਲੋਕ ਸਿੰਘ ਖੁੰਡੀ, ਰਾਜ ਕੁਮਾਰ ਜੇ.ਈ, ਜੇ.ਈ ਭੁਪਿੰਦਰ ਸਿੰਘ, ਮਲਕੀਤ ਸਿੰਘ ਜੇ.ਈ, ਕੁਲਵੰਤਪਾਲ ਜੇ.ਈ, ਜੇ.ਪੀ ਜੰਜੂਆ, ਹਰਪ੍ਰੀਤ ਸਿੰਘ ਗਿੱਲ, ਜਸਵੀਰ ਸਿੰਘ ਅੱਲੜਪਿੰਡੀ, ਸਤਨਾਮ ਸਿੰਘ ਅੱਲੜਪਿੰਡੀ, ਬਲਵੰਤ ਸਿੰਘ ਝਾਵਰ, ਬਲਵਿੰਦਰ ਸਿੰਘ ਬੱਬਲ, ਸੁਖਦੇਵ ਸਿੰਘ ਮਿਆਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਔਜਲਾ ਗੁਰਦਾਸਪੁਰ ਵਿਖੇ ਗ਼ਰੀਬ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਈਵਨਿੰਗ ਸਕੂਲ ਅਗਲੀ ਖ਼ਬਰ ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24