ਧਾਰੀਵਾਲ, 31 ਮਈ (ਸਵਰਨ ਸਿੰਘ)-ਸੰਤਨੀ ਤਰੇਜ ਕੈਥੋਲਿਕ ਚਰਚ ਧਾਰੀਵਾਲ ਵਿਖ਼ੇ ਫਾਦਰ ਜੌਹਨ ਜੌਰਜ ਨੇ ਨਵੇਂ ਡੀਨ ਤੇ ਪੈਰਿਸ ਪ੍ਰੀਸਟ ਅਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਡਾਇਰੈਕਟਰ ਵਜੋਂ ਚਾਰਜ ਸੰਭਾਲਿਆ | ਇਸ ਮੌਕੇ ਪੈਰਿਸ ਕੌਂਸਲ ਦੇ ਪ੍ਰਧਾਨ ਜੌਹਨ ਰਾਣੀਆਂ ਸਮੇਤ ਸਾਰੇ ਅਹੁਦੇਦਾਰਾਂ, ਸਿਸਟਰਾਂ, ਸਕੂਲ ਅਧਿਆਪਕਾਂ ਤੇ ਬਾਬੂਆਂ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨੇ ਕੈਥੋਲਿਕ ਵਿਧੀ ਅਨੁਸਾਰ ਚਾਰਜ ਸੰਭਾਲਿਆ | ਇਸ ਮੌਕੇ ਮਰੀਅਮ ਸੈਨਾ ਪ੍ਰਧਾਨ ਬੀਬੀ ਸ਼ਿੰਦੀ,ਖਜਾਨਚੀ ਜੋਨ ਸੰਧੂ, ਰਾਜੇਸ਼ ਖੋਖਰ, ਯੂਥ ਪ੍ਰਧਾਨ ਰੀਤਿਕ ਮੱਟੂ, ਐਡਵੋਕੇਟ ਵਿਪਿਨ ਰੰਧਾਵਾ, ਬਿੱਲੂ ਬਦੇਸ਼ਾ ਆਦਿ ਹਾਜ਼ਰ ਸਨ |