26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ ਸ਼ਹੀਦ ਏਐਸਆਈ ਜੋਗਾ ਸਿੰਘ ਦੇ ਘਰ ਪਹੁੰਚੇ

Ad Position 21
No active advertisement
ਅਜੀਤ ਡੈਸਕ 01-06-2026
ਫਤਹਿਗੜ੍ਹ ਚੂੜੀਆਂ, 31 ਮਈ (ਅਵਤਾਰ ਸਿੰਘ ਰੰਧਾਵਾ)-ਕੁਝ ਦਿਨ ਪਹਿਲਾਂ ਅੰਮਿ੍ਤਸਰ ਵਿਖੇ ਡਿਊਟੀ ਲਈ ਜਾਂਦੇ ਸਮੇਂ ਵਿਧਾਨ ਨਜ਼ਦੀਕੀ ਪਿੰਡ ਘਣੀਏ ਕੇ ਬਾਂਗਰ ਦੇ ਏ.ਅੇਸ.ਆਈ. ਜੋਗਾ ਸਿੰਘ ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਇਸ ਦੁੱਖ ਭਰੇ ਸਮੇਂ ਵਿਚ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪਰਿਵਾਰ ਨਾਲ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ | ਜੋਗਾ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਚਲਦਿਆਂ ਮੱਥਾ ਟੇਕਿਆ ਤੇ ਪਰਿਵਾਰ ਨੂੰ ਦਿਲਾਸਾ ਦਿੱਤਾ | ਇਸ ਮੌਕੇ ਮਜੀਠੀਆ ਨੇ ਕਿਹਾ ਕਿ ਸ਼ਹੀਦ ਏਐਸਆਈ ਜੋਗਾ ਸਿੰਘ ਰੱਬ ਨੂੰ ਮੰਨਣ ਵਾਲੇ ਇਮਾਨਦਾਰ ਤੇ ਸੁਲਝੇ ਹੋਏ ਪੁਲਿਸ ਮੁਲਾਜ਼ਮ ਸਨ, ਜਿਨ੍ਹਾਂ ਨੇ ਆਪਣੀ ਜਿੰਦਗੀ ਵਿਚ ਕਦੇ ਵੀ ਮਾੜੀ ਸੋਚ ਨਹੀਂ ਸੀ ਸੋਚੀ, ਜਿਸ ਦੀ ਕੁਝ ਦਰਿੰਦੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜੋ ਕਿ ਬੇਹੱਦ ਦੁੱਖਦਾਈ ਤੇ ਘਿਨੌਣਾ ਜੁਰਮ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਸਹਿਜ ਨਾਲ ਨਹੀਂ ਲੈਣਾ ਚਾਹੀਦਾ, ਇਹ ਕਿਸੇ ਸ਼ਾਤਰ ਦਿਮਾਗ ਦੀ ਸਾਜਿਸ਼ ਹੈ | ਉਨ੍ਹਾਂ ਕਿਹਾ ਕਿ ਇਸ ਸਰਹੱਦੀ ਇਲਾਕੇ ਵਿਚ ਬਹੁਤ ਵੱਡੀ ਤਾਦਾਦ ਵਿਚ ਨਾਜਾਇਜ਼ ਅਸਲਾ ਤੁਰਿਆ-ਫਿਰਦਾ ਹੈ | ਉਨ੍ਹਾਂ ਕਿਹਾ ਕਿ ਜੋਗਾ ਸਿੰਘ ਦੀ ਹੱਤਿਆ ਕਰਨ ਮੌਕੇ ਵੀਡੀਓ ਬਣਾਈ ਗਈ, ਰਿਲੀਜ਼ ਕੀਤੀ ਗਈ, ਇਸ ਤੋਂ ਜਾਹਿਰ ਹੁੰਦਾ ਹੈ ਕਿ ਇਹ ਕੋਈ ਸਧਾਰਨ ਕੰਮ ਨਹੀਂ ਹੈ, ਥਾਣਿਆਂ ਉੱਪਰ ਬੰਬ ਬਲਾਸਟ ਹੋ ਰਹੇ ਹਨ, ਫਿਰ ਆਮ ਬੰਦਾ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ, ਜੇਕਰ ਇਸ ਭਿਆਨਕ ਦੌਰ ਨੂੰ ਨਾ ਸੰਭਾਲਿਆ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕਜੁੱਟਤਾ ਨਾਲ ਜਿੱਥੇ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹੋਏ ਹਾਂ, ਉੱਥੇ ਹਰ ਵੇਲੇ ਪਰਿਵਾਰ ਨਾਲ ਹਮਦਰਦੀ ਰੱਖਦੇ ਹੋਏ ਨਾਲ ਖੜਾਂਗੇ | ਇਸ ਮੌਕੇ ਕੰਵਰਸੰਦੀਪ ਸਿੰਘ ਲੋਧੀਨੰਗਲ, ਗੁਰਜੀਤ ਸਿੰਘ ਬਿਜਲੀਵਾਲ, ਗੁਰਨਾਮ ਸਿੰਘ ਕੋਟਲੀ ਥਾਬਲਾ, ਕਾਬਲ ਸਿੰਘ ਘਣੀਆਂ ਕੇ ਬਾਂਗਰ, ਰਮਨਦੀਪ ਸਿੰਘ ਨੌਸ਼ਹਿਰਾ, ਹਰਬੀਰ ਸਿੰਘ ਸਮੇਤ ਪਰਿਵਾਰਕ ਮੈਂਬਰ ਹੋਰਨਾਂ ਸਮੇਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਮੂਲੀ ਤਰਕਾਰ ਤੋਂ ਵਿਅਕਤੀ ਨੇ ਪਤੀ-ਪਤਨੀ ਦੀ ਕੀਤੀ ਕੁੱਟਮਾਰ <br/> ਅਗਲੀ ਖ਼ਬਰ ਫਾਦਰ ਜੌਹਨ ਜੌਰਜ ਨੇ ਚਾਰਜ ਸੰਭਾਲਿਆ, ਹੋਇਆ ਭਰਵਾਂ ਸਵਾਗਤ <br/>
Ad Position 24