26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਐਮ.ਸੀ. ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 01-06-2026
ਗੁਰਦਾਸਪੁਰ, 31 ਮਈ (ਪੰਕਜ ਸ਼ਰਮਾ)-ਨਗਰ ਕੌਂਸਲ (ਐਮ.ਸੀ.) ਚੋਣਾਂ ਨੂੰ ਲੈ ਕੇ ਸੰਭਾਵੀ ਉਮੀਦਵਾਰਾਂ ਵਲੋਂ ਤਿਆਰੀਆਂ ਜ਼ੋਰਾਂ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਵੱਖ-ਵੱਖ ਵਾਰਡਾਂ 'ਚ ਉਮੀਦਵਾਰ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਤੇ ਆਪਣੀ ਪੱਕੜ ਮਜ਼ਬੂਤ ਕਰਨ ਲਈ ਘਰ-ਘਰ ਜਾ ਕੇ ਮੁਲਾਕਾਤਾਂ ਕਰ ਰਹੇ ਹਨ | ਚੋਣਾਂ ਵਿਚ ਹਾਲੇ ਸਮਾਂ ਹੋਣ ਦੇ ਬਾਵਜੂਦ ਰਾਜਨੀਤਿਕ ਸਰਗਰਮੀਆਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਵਾਰ ਵਾਰਡਾਂ ਦੀਆਂ ਹੱਦਾਂ ਅਤੇ ਰਾਖਵੇਂਕਰਨ ਦੀਆਂ ਸ਼੍ਰੇਣੀਆਂ ਵਿਚ ਹੋਏ ਬਦਲਾਅ ਕਾਰਨ ਕਈ ਉਮੀਦਵਾਰਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ | ਕੁਝ ਵਾਰਡਾਂ ਵਿਚ ਵੋਟਰਾਂ ਦੀ ਬਣਤਰ ਬਦਲਣ ਨਾਲ ਪੁਰਾਣੇ ਸਮੀਕਰਨ ਪ੍ਰਭਾਵਿਤ ਹੋ ਸਕਦੇ ਹਨ | ਜਿਸ ਕਾਰਨ ਉਮੀਦਵਾਰ ਨਵੇਂ ਖੇਤਰਾਂ ਵਿਚ ਆਪਣੀ ਪਹਿਚਾਣ ਬਣਾਉਣ ਲਈ ਜ਼ੋਰ ਲਾ ਰਹੇ ਹਨ | ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਸਿਰਫ਼ ਚੋਣੀ ਵਾਅਦਿਆਂ ਦੀ ਬਜਾਏ ਉਮੀਦਵਾਰਾਂ ਦੇ ਪਿਛਲੇ ਕਾਰਜਕਾਲ ਅਤੇ ਕੀਤੇ ਗਏ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖ ਕੇ ਵੋਟ ਪਾਉਣਗੇ | ਲੋਕਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਨੁਮਾਇੰਦਿਆਂ ਨੇ ਆਪਣੇ ਵਾਰਡਾਂ ਵਿਚ ਗਲੀਆਂ, ਸਫ਼ਾਈ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਕੰਮ ਕੀਤਾ ਹੈ, ਉਨ੍ਹਾਂ ਨੂੰ ਹੀ ਤਰਜ਼ੀਹ ਦਿੱਤੀ ਜਾਵੇਗੀ | ਇਸ ਕਾਰਨ ਇਸ ਵਾਰ ਚੋਣ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਲਈ ਆਪਣੇ ਪੁਰਾਣੇ ਕੰਮਾਂ ਦਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਵੀ ਇਕ ਵੱਡੀ ਚੁਨੌਤੀ ਹੋਵੇਗੀ | ਇਸ ਲਈ ਚੋਣਾਂ ਦੌਰਾਨ ਵਿਕਾਸ ਦੇ ਮੁੱਦੇ, ਸਫ਼ਾਈ, ਪੀਣ ਵਾਲੇ ਪਾਣੀ, ਸੜਕਾਂ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਮੁੱਖ ਮੁੱਦੇ ਬਣ ਸਕਦੇ ਹਨ | ਉਮੀਦਵਾਰ ਵੀ ਇਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਵਾਰਡਾਂ ਵਿਚ ਹੋਏ ਬਦਲਾਅ ਇਸ ਵਾਰ ਚੋਣ ਨਤੀਜਿਆਂ 'ਤੇ ਅਸਰ ਪਾ ਸਕਦੇ ਹਨ | ਇਸ ਲਈ ਉਮੀਦਵਾਰਾਂ ਨੂੰ ਪੁਰਾਣੇ ਸਮਰਥਕਾਂ ਦੇ ਨਾਲ-ਨਾਲ ਨਵੇਂ ਵੋਟਰਾਂ ਦਾ ਭਰੋਸਾ ਵੀ ਜਿੱਤਣਾ ਪਵੇਗਾ | ਚੋਣਾਂ ਨੇੜੇ ਆਉਣ ਦੇ ਨਾਲ ਹੀ ਸ਼ਹਿਰ ਵਿਚ ਸਿਆਸੀ ਮਾਹੌਲ ਹੋਰ ਗਰਮ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ <br/> ਅਗਲੀ ਖ਼ਬਰ ਮਾਮੂਲੀ ਤਰਕਾਰ ਤੋਂ ਵਿਅਕਤੀ ਨੇ ਪਤੀ-ਪਤਨੀ ਦੀ ਕੀਤੀ ਕੁੱਟਮਾਰ <br/>
Ad Position 24