14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਰਕਾਰ-ਏ-ਖ਼ਾਲਸਾ ਦੀ ਤਰਜ਼ 'ਤੇ ਪ੍ਰਸ਼ਾਸਨ ਦੇਣ ਦੇ ਪਾਬੰਦ ਹੋਵਾਂਗੇ -ਅਮਰਜੀਤ ਸਿੰਘ ਉਦੋਵਾਲੀ <br/>

Ad Position 21
No active advertisement
ਅਜੀਤ ਡੈਸਕ 02-06-2026
ਕਲਾਨੌਰ, 1 ਜੂਨ (ਪੁਰੇਵਾਲ)-ਸਥਾਨਕ ਕਸਬੇ ਵਿਖੇ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਅਮਰਜੀਤ ਸਿੰਘ ਉਦੋਵਾਲੀ ਜਿਨ੍ਹਾਂ ਵਲੋਂ ਪਿਛਲੇ ਦਿਨੀਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਨੇ ਗੱਲਬਾਤ ਦੌਰਾਨ ਪਾਰਟੀ ਦੇ ਏਜੰਡੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਸਭ ਦੀ ਜ਼ਿੰਮੇਵਾਰੀ ਹੈ ਤੇ ਪੰਜਾਬ ਦੇ ਲੋਕ ਬੋਲਣ ਦੀ ਆਜ਼ਾਦੀ ਤੇ ਸ਼ਾਂਤੀ ਚਾਹੁੰਦੇ ਹਨ | ਉਦੋਵਾਲੀ ਨੇ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਹੋਂਦ 'ਚ ਆਉਣੀ ਜ਼ਰੂਰੀ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਪੰਜਾਬੀਆਂ ਨੂੰ ਸਰਕਾਰ-ਏ-ਖਾਲਸਾ ਦੀ ਤਰਜ਼ 'ਤੇ ਪ੍ਰਸ਼ਾਸਨ ਮਿਲੇਗਾ ਅਤੇ ਪੁਰਾਣੇ ਸਿਆਸਤਦਾਨਾਂ ਵਲੋਂ ਪੈਦਾ ਕੀਤੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਤੇ ਪਾਰਟੀ 'ਚ ਆਵਾਮ-ਏ-ਪੰਜਾਬ ਦਾ ਸੇਵਾਦਾਰ ਹੋਵੇਗਾ ਨਾ ਕਿ ਹੁਕਮਰਾਨ | ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਭਿ੍ਸ਼ਟ ਨੇਤਾਵਾਂ ਦੀ 70 ਫ਼ੀਸਦੀ ਜ਼ਮੀਨ ਅਤੇ ਜਾਇਦਾਦ ਜ਼ਬਤ ਕਰ ਕੇ ਪੰਜਾਬ ਦਾ ਕਰਜ਼ਾ ਚੁਕਾਇਆ ਜਾਵੇਗਾ ਤੇ ਕਿਸੇ ਵੀ ਪੁਰਾਣੇ ਭਿ੍ਸ਼ਟ ਵਿਧਾਇਕ/ਮੰਤਰੀ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ | ਸਗੋਂ ਅਸੀਂ ਭਿ੍ਸ਼ਟ ਲੀਡਰਾਂ ਨੂੰ ਜ਼ੇਲ੍ਹਾਂ ਵਿਚ ਬੰਦ ਕਰਾਂਗੇ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ, ਗੁੰਡਾਗਰਦੀ ਮੁਕਤ, ਭਿ੍ਸ਼ਟਾਚਾਰ ਮੁਕਤ, ਮਾਫ਼ੀਆ ਮੁਕਤ ਬਣਾਉਣ ਅਤੇ ਪੰਜਾਬੀਆਂ ਨੂੰ ਸੇਵਾ-ਮੁਖੀ ਪ੍ਰਸ਼ਾਸਨ ਪ੍ਰਦਾਨ ਕਰਨ ਦੀ ਤੀਸਰੀ ਨਿਰਣਾਇਕ ਗਾਰੰਟੀ ਦਿੰਦੇ ਹਨ | ਉਦੋਵਾਲੀ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਸਰਕਾਰੀ ਨੌਕਰੀਆਂ ਤੋਂ ਬਰਖ਼ਾਸਤ ਕਰਨਗੇ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੇ ਹੱਕ ਮਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਸੰਬੰਧਿਤ ਮਹਿਕਮਿਆਂ ਦੇ ਮੰਤਰੀਆਂ ਉੱਪਰ ਕੇਸ ਵੀ ਚਲਾਵਾਂਗੇ ਅਤੇ ਉਹ ਸਾਰੇ ਸਰਕਾਰੀ ਟੈਂਡਰ ਰੱਦ ਕਰਨਗੇ, ਜੋ ਪੰਜਾਬ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਬਾਹਰ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ-ਏ-ਖ਼ਾਲਸਾ ਦੀ ਤਰਜ਼ 'ਤੇ ਪ੍ਰਸ਼ਾਸਨ ਦੇਣ ਦੇ ਪਾਬੰਦ ਹੋਵਾਂਗੇ -ਅਮਰਜੀਤ ਸਿੰਘ ਉਦੋਵਾਲੀ <br/> ਅਗਲੀ ਖ਼ਬਰ ਐਸ.ਐਲ. ਬਾਵਾ ਕਾਲਜੀਏਟ ਬਟਾਲਾ ਦੀ 12ਵੀਂ ਕਾਮਰਸ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24