26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰਕਾਰੀ ਮਿਡਲ ਸਕੂਲ ਹਰੂਵਾਲ ਵਿਖੇ ਮਿਸ਼ਨ ਲਾਈਫ ਤਹਿਤ ਸੈਮੀਨਾਰ

Ad Position 21
No active advertisement
ਅਜੀਤ ਡੈਸਕ 06-06-2026
ਡੇਰਾ ਬਾਬਾ ਨਾਨਕ, 5 ਜੂਨ (ਹੀਰਾ ਸਿੰਘ ਮਾਂਗਟ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿਚ ਮਿਸ਼ਨ ਲਾਈਫ ਦੇ ਤਹਿਤ ਬੀਤੇ ਦਿਨੀਂ ਸਰਕਾਰੀ ਮਿਡਲ ਸਕੂਲ ਪਿੰਡ ਹਰੂਵਾਲ ਵਿਖੇ ਮੁੱਖ ਅਧਿਆਪਕਾ ਨੀਤੂ ਬੇਦੀ ਦੀ ਅਗਵਾਈ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਟਾਲਾ ਦੇ ਐਸ.ਡੀ.ਓ. ਜਸਮੀਤ ਸਿੰਘ ਬੇਦੀ ਦੀ ਹਾਜ਼ਰੀ 'ਚ ਇਕ ਸਿਹਤਮੰਦ ਤੇ ਟਿਕਾਊ ਜੀਵਨਸ਼ੈਲੀ ਅਪਣਾਉਣ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਅਧਿਆਪਕਾ ਨੀਤੂ ਬੇਦੀ ਤੇ ਐਸ.ਡੀ.ਓ. ਜਸਮੀਤ ਸਿੰਘ ਨੇ ਭਾਗੀਦਾਰਾਂ ਨੂੰ ਸਿਹਤਮੰਦ ਰਹਿਣ-ਸਹਿਣ ਦੀਆਂ ਆਦਤਾਂ, ਵਾਤਾਵਰਣ ਸੰਭਾਲ, ਪਲਾਸਟਿਕ ਦੀ ਵਰਤੋਂ ਵਿਚ ਕਮੀ, ਸਹੀ ਰਹਿੰਦ-ਖੂੰਹਦ ਪ੍ਰਬੰਧਨ ਤੇ ਇਕ ਸਾਫ਼ ਤੇ ਹਰਾ ਵਾਤਾਵਰਨ ਬਣਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ | ਸੈਮੀਨਾਰ 'ਚ ਲਗਭਗ 27 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਸਟਾਫ਼ ਦੁਆਰਾ ਵਾਤਾਵਰਨ ਸਥਿਰਤਾ ਤੇ ਹਰੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਵਿਹੜੇ 'ਚ ਸਮੂਹਿਕ ਤੌਰ 'ਤੇ ਬੂਟੇ ਲਗਾਏ ਗਏ | ਸੈਮੀਨਾਰ ਦੇ ਅੰਤ 'ਚ ਵਿਦਿਆਰਥੀਆਂ ਨੇ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਅਭਿਆਸਾਂ ਨੂੰ ਅਪਣਾਉਣ ਅਤੇ ਆਪਣੇ ਰੋਜ਼ਾਨਾ ਜੀਵਨ 'ਚ ਇਕ ਸਿਹਤਮੰਦ ਤੇ ਟਿਕਾਊ ਜੀਵਨਸ਼ੈਲੀ ਨੂੰ ਯਕੀਨੀ ਬਣਾਉਣ ਦਾ ਪ੍ਰਣ ਲਿਆ |
Ad Position 22
No active advertisement
ਪਿਛਲੀ ਖ਼ਬਰ ਸੁਖਅੰਮਿ੍ਤ ਸਿੰਘ ਘੁਮਾਣ ਕਾਂਗਰਸ ਪਾਰਟੀ ਐਸ.ਸੀ. ਵਿੰਗ ਬਲਾਕ-1 ਹਰਗੋਬਿੰਦਪੁਰ ਦਾ ਵਰਕਿੰਗ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਖਿਡਾਰੀਆਂ ਦੀ ਰਾਜ-ਪੱਧਰੀ ਬਾਕਸਿੰਗ ਮੁਕਾਬਲੇ ਲਈ ਚੋਣ
Ad Position 24