25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਪ੍ਰੀਖਿਆ ਸਵੈਚਾਲਨ ਬਾਰੇ ਮੰਥਨ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 06-06-2026
ਗੁਰਦਾਸਪੁਰ, 5 ਜੂਨ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕੁਲਪਤੀ ਡਾ: ਐਸ. ਕੇ ਮਿਸ਼ਰਾ ਦੇ ਦੂਰਦਰਸ਼ੀ ਨੈਤਿ੍ਤਵ ਤੇ ਮਾਰਗ ਦਰਸ਼ਨ ਹੇਠ ਪ੍ਰੀਖਿਆ ਸਵੈਚਾਲਨ ਸਬੰਧੀ ਮੰਥਨ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਵਿਸ਼ਾ 'ਪ੍ਰੀਖਿਆ ਸਵੈਚਾਲਨ ਵੱਲ ਡਿਜ਼ੀਟਲ ਬਦਲਾਅ ਤੇ ਐਂਡ-ਟੂ-ਐਂਡ ਪ੍ਰੀਖਿਆ ਆਟੋਮੇਸ਼ਨ ਦੀਆਂ ਚੁਣੌਤੀਆਂ ਸੀ | ਵਰਕਸ਼ਾਪ ਦਾ ਉਦੇਸ਼ ਪ੍ਰੀਖਿਆ ਪ੍ਰਕਿਰਿਆਵਾਂ ਦੇ ਸਵੈਚਾਲਨ ਨਾਲ ਸਬੰਧਿਤ ਚੁਨੌਤੀਆਂ, ਖ਼ਾਸ ਕਰਕੇ ਸੈਮੇਸਟਰ ਪ੍ਰੀਖਿਆਵਾਂ ਲਈ ਦਾਖਲਾ ਪੱਤਰਾਂ ਦੇ ਸੁਚਾਰੂ ਨਿਰਮਾਣ ਤੇ ਪ੍ਰਬੰਧਨ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਅਕਾਦਮਿਕ ਸਲਾਹਕਾਰਾਂ, ਪ੍ਰੀਖਿਆ ਸ਼ਾਖਾ ਦੇ ਅਧਿਕਾਰੀਆਂ ਤੇ ਵੀ.ਐਮ.ਐਮ ਸੋਲਿਊਸ਼ਨਜ਼ ਦੇ ਨੁਮਾਇੰਦਿਆਂ ਨੇ ਭਵਿੱਖੀ ਰਣਨੀਤੀਆਂ ਬਾਰੇ ਚਰਚਾ ਕੀਤੀ | ਕੁਲਪਤੀ ਡਾ: ਐਸ. ਕੇ ਮਿਸ਼ਰਾ ਦਾ ਰਜਿਸਟਰਾਰ ਡਾ: ਅਜੇ ਕੁਮਾਰ, ਡੀਨ ਅਕਾਦਮਿਕ ਡਾ: ਹਰੀਸ਼ ਪੰੁਗੋਤਰਾ, ਪ੍ਰੀਖਿਆ ਕੰਟਰੋਲਰ ਡਾ: ਨਵੀਨ ਬੇਰੀ ਤੇ ਸੈਂਟਰ ਫ਼ਾਰ ਕੰਟੀਨਿਊਇੰਗ ਐਜੂਕੇਸ਼ਨ ਦੇ ਡਾਇਰੈਕਟਰ ਤੇ ਚੇਅਰਪਰਸਨ ਡਾ: ਵਿਜੇ ਕੁਮਾਰ ਵਲੋਂ ਸਵਾਗਤ ਕੀਤਾ ਗਿਆ | ਡਾ: ਵਿਜੇ ਕੁਮਾਰ ਨੇ ਉੱਚ ਸਿੱਖਿਆ 'ਚ ਡਿਜ਼ੀਟਲ ਪਰਿਵਰਤਨ ਦੇ ਮਹੱਤਵ 'ਤੇ ਰੌਸ਼ਨੀ ਪਾਈ ਅਤੇ ਪ੍ਰਭਾਵਸ਼ਾਲੀ ਪ੍ਰੀਖਿਆ ਪ੍ਰਬੰਧਨ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ | ਕੁਲਪਤੀ ਡਾ: ਐਸ. ਕੇ ਮਿਸ਼ਰਾ ਨੇ ਯੂਨੀਵਰਸਿਟੀ 'ਚ ਪਾਰਦਰਸ਼ਤਾ, ਕਾਰਗੁਜ਼ਾਰੀ ਤੇ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਤਕਨਾਲੋਜੀ-ਅਧਾਰਿਤ ਹੱਲਾਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰੀਖਿਆ ਕੰਟਰੋਲਰ ਡਾ: ਨਵੀਨ ਬੇਰੀ ਨੇ ਮੌਜੂਦਾ ਪ੍ਰੀਖਿਆ ਕਾਰਜ-ਪ੍ਰਵਾਹ ਬਾਰੇ ਜਾਣਕਾਰੀ ਦਿੱਤੀ | ਯੂਨੀਵਰਸਿਟੀ ਦੇ ਈ.ਆਰ.ਪੀ ਸੇਵਾ ਪ੍ਰਦਾਤਾ ਵੀ.ਐਮ.ਐਮ ਸੋਲਿਊਸ਼ਨਜ਼ ਦੇ ਮਾਹਿਰਾਂ ਨੇ ਵੀ ਭਾਗ ਲੈਂਦਿਆਂ ਪ੍ਰੀਖਿਆ ਸਵੈਚਾਲਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤਕਨੀਕੀ ਸੁਝਾਅ ਦਿੱਤੇ | ਇਹ ਵਰਕਸ਼ਾਪ ਸੈਂਟਰ ਫ਼ਾਰ ਕੰਟੀਨਿਊਇੰਗ ਐਜੂਕੇਸ਼ਨ ਵਲੋਂ ਡਾ: ਵਿਜੈ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਇਸ ਦੇ ਸਫ਼ਲ ਆਯੋਜਨ ਵਿਚ ਡਾ: ਸੁਨੀਲ ਕੁਮਾਰ (ਸੰਯੋਜਕ, ਸੀ.ਸੀ.ਈ) ਅਤੇ ਸੋਮਨ ਮਸੀਹ (ਪ੍ਰੋਗਰਾਮ ਸੰਯੋਜਕ) ਨੇ ਮਹੱਤਵਪੂਰਨ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਰੰਗਲਾ ਪੰਜਾਬ ਬਣਾਉਣ ਵਾਲੀ 'ਆਪ' ਸਰਕਾਰ ਦੇ ਰਾਜ 'ਚ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ- ਜਥੇ. ਛੋਟੇਪੁਰ ਅਗਲੀ ਖ਼ਬਰ 7 ਜੂਨ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ ਵਿਸ਼ੇਸ਼ ਵੋਟਰ ਮੈਪਿੰਗ ਕੈਂਪ-ਬਾਜਵਾ
Ad Position 24