22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸ਼ੌਰਿਆ ਚੱਕਰ ਜੇਤੂ ਮੇਜਰ ਦੀਪਕ ਪੱਡਾ ਦੇ 21ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 06-06-2026
ਪਠਾਨਕੋਟ, 5 ਜੂਨ (ਸੰਧੂ)-ਭਾਰਤੀ ਫ਼ੌਜ ਦੀ 85 ਆਰਮਡ ਰੈਜੀਮੈਂਟ ਦੇ ਸ਼ੌਰਿਆ ਚੱਕਰ ਜੇਤੂ ਸ਼ਹੀਦ ਮੇਜਰ ਦੀਪਕ ਪੱਡਾ ਦੇ 21ਵੇਂ ਸ਼ਹੀਦੀ ਦਿਵਸ ਮੌਕੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਪਠਾਨਕੋਟ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਜਤਿੰਦਰ ਕੌਰ ਨੇ ਕੀਤੀ | ਇਸ ਮੌਕੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਦੀਆਂ ਭੈਣਾਂ ਮਮਤਾ ਪੱਡਾ ਤੇ ਕਵਿਤਾ ਮਹਾਜਨ, ਭਾਣਜੀ ਅਨਾਦਿਆ ਮਹਾਜਨ, ਸ਼ਹੀਦ ਨਾਇਕ ਅਜੈ ਸਲਾਰੀਆ ਦੇ ਪਿਤਾ ਕੈਪਟਨ ਰਛਪਾਲ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸੰਤੋਸ਼ ਮਹਾਜਨ, ਇੰਡੀਅਨ ਐਕਸ ਸਰਵਿਸਮੈਨ ਲੀਗ ਪੰਜਾਬ ਅਤੇ ਚੰਡੀਗੜ੍ਹ ਦੇ ਉਪ ਪ੍ਰਧਾਨ ਕੈਪਟਨ ਫ਼ਕੀਰ ਸਿੰਘ, ਸਮਾਜ ਸੇਵਕ ਡਾ: ਰਾਜਿੰਦਰ ਸ਼ਰਮਾ ਅਤੇ ਸੂਬੇਦਾਰ ਅੰਮਿ੍ਤ ਲਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਸ਼ਹੀਦ ਦੀ ਤਸਵੀਰ ਅੱਗੇ ਜੋਤ ਪ੍ਰਜਵੱਲਿਤ ਕਰਕੇ ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਮੇਜਰ ਦੀਪਕ ਪੱਡਾ ਨੇ ਸਿਰਫ਼ 29 ਸਾਲ ਦੀ ਉਮਰ ਵਿਚ ਜੰਮੂ-ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿਚ ਤਿੰਨ ਫਿਦਾਇਨ ਅੱਤਵਾਦੀਆਂ ਨੂੰ ਮਾਰਦੇ ਹੋਏ ਬਲੀਦਾਨ ਦਿੱਤਾ ਸੀ | ਸ਼ਹੀਦ ਦੀ ਭੈਣ ਕਵਿਤਾ ਮਹਾਜਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੀਪਕ ਉਨ੍ਹਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਹੈ, ਪਰ ਇਸ ਗੱਲ ਦਾ ਮਾਣ ਹੈ ਕਿ ਉਹ ਦੇਸ਼ ਦੇ ਕੰਮ ਆਇਆ | ਪਿ੍ੰਸੀਪਲ ਜਤਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਹਰ ਰੋਜ਼ ਸ਼ਹੀਦ ਮੇਜਰ ਦੀਪਕ ਪੱਡਾ ਨੂੰ ਯਾਦ ਕਰਕੇ ਆਪਣੀ ਪੜ੍ਹਾਈ ਸ਼ੁਰੂ ਕਰਦੇ ਹਨ | ਪ੍ਰੋਗਰਾਮ ਦੌਰਾਨ ਸ਼ਹੀਦ ਦੀਆਂ ਭੈਣਾਂ ਸਮੇਤ ਹੋਰ ਸ਼ਹੀਦ ਪਰਿਵਾਰਾਂ ਨੂੰ ਬੂਟੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਮੈਡਮ ਰੀਮਾ ਨੇ ਕੀਤਾ | ਇਸ ਮੌਕੇ ਮੈਡਮ ਸਾਧਨਾ ਸਲਾਰੀਆ, ਅੰਜੂ ਬਾਲਾ, ਪੂਜਾ ਪਠਾਨੀਆ, ਸ਼ਿਵਾਨੀ, ਆਰਤੀ, ਅੰਜੂ, ਸਾਕਸ਼ੀ, ਪਿੰਕੀ, ਜਸਵਿੰਦਰ, ਰਵੀ ਕੁਮਾਰ, ਰਜਨੀਸ਼, ਰਮਨ ਕੁਮਾਰ , ਸਰਵਜੀਤ ਅਤੇ ਸੰਜੀਵ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੇ ਸੰਘਰਸ਼ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਖੜ੍ਹੇ ਕੀਤੇ ਸਵਾਲ- ਲਾਹੌਰੀਆ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ
Ad Position 24