01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

29ਵਾਂ ਬਾਬਾ ਕਾਲਾ ਮੈਹਿਰ ਯਾਦਗਾਰੀ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 07-06-2026

ਘੁਮਾਣ, 6 ਜੂਨ (ਬੰਮਰਾਹ)-ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਵਲੋਂ 29ਵਾਂ ਬਾਬਾ ਕਾਲਾ ਮੈਹਿਰ ਯਾਦਗਾਰੀ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਖੇਡ ਮੇਲੇ ਦਾ ਉਦਘਾਟਨ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਕੀਤਾ ਗਿਆ। ਖੇਡ ਮੇਲੇ ਦੇ ਪਹਿਲੇ ਦਿਨ 55 ਕਿਲੋ ਕਲੱਬ ਅਤੇ 40 ਕਿਲੋ ਕਲੱਬ ਦੇ ਕਬੱਡੀ ਮੁਕਾਬਲੇ ਕਰਵਾਏ ਗਏ। 55 ਕਿਲੋ ਦੇ ਪਹਿਲੇ ਸੈਮੀਫਾਈਨਲ ਵਿਚ ਬਾਬਾ ਕਾਲਾ ਮਹਿਰ ਕਬੱਡੀ ਕਲੱਬ ਸੰਧਵਾਂ ਬਰਿਆਰ ਦੀ ਟੀਮ ਨੇ ਬੁਰਜ ਮਜੀਠਾ ਕਬੱਡੀ ਕਲੱਬ ਨੂੰ ਅਤੇ ਦੂਸਰੇ ਸੈਮੀਫਾਈਨਲ ਵਿਚ ਬਿਆਸ ਕਬੱਡੀ ਕਲੱਬ ਦੀ ਟੀਮ ਨੇ ਘੁਮਿਆਰਾ ਕਬੱਡੀ ਕਲੱਬ ਦੀ ਟੀਮ ਨੂੰ ਹਰਾਇਆ। ਫਾਈਨਲ ਮੁਕਾਬਲੇ ਵਿਚ ਬਾਬਾ ਕਾਲਾ ਮਹਿਰ ਕਬੱਡੀ ਕਲੱਬ ਸੰਧਵਾਂ ਬਰਿਆਰ ਦੀ ਟੀਮ ਨੇ ਬਿਆਸ ਦੀ ਟੀਮ ਨੂੰ ਹਰਾ ਕੇ ਮੁਕਾਬਲਾ ਜਿੱਤਿਆ। 40 ਕਿਲੋ ਵਿਚ ਬਾਬਾ ਕਾਲਾ ਮਹਿਰ ਕਬੱਡੀ ਕਲੱਬ ਦੀ ਟੀਮ ਨੇ ਚੱਕ ਗਿਲਜੇ ਵਾਲਾ ਮੁਕਤਸਰ ਦੀ ਟੀਮ ਨੂੰ ਹਰਾ ਕੇ ਮੁਕਾਬਲਾ ਜਿੱਤਿਆ। ਇਸੇ ਤਰ੍ਹਾਂ ਦੂਸਰੇ ਦਿਨ ਕਬੱਡੀ ਮੁਕਾਬਲਿਆਂ ਵਿਚ 75 ਕਿਲੋ ਕਲੱਬ ਦੀਆਂ 8 ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੇ ਪਹਿਲੇ ਸੈਮੀਫਾਈਨਲ ਵਿਚ ਬਾਬਾ ਨਾਗਾ ਕਬੱਡੀ ਕਲੱਬ ਨੇ ਮੈਲਬੋਰਨ ਟੀਮ ਨੂੰ ਅਤੇ ਦੂਸਰੇ ਸੈਮੀਫਾਈਨਲ ਵਿਚ ਬਾਬਾ ਕਾਲਾ ਮਹਿਰ ਕਬੱਡੀ ਕਲੱਬ ਨੇ ਬਾਬਾ ਨਾਮਦੇਵ ਸਪੋਰਟਸ ਕਲੱਬ ਨੂੰ ਹਰਾਇਆ। ਫਾਈਨਲ ਮੁਕਾਬਲੇ ਵਿਚ ਬਾਬਾ ਕਾਲਾ ਮੈਹਿਰ ਕਬੱਡੀ ਕਲੱਬ ਨੇ ਬਾਬਾ ਨਾਗਾ ਕਬੱਡੀ ਕਲੱਬ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜੇਤੂ ਕਬੱਡੀ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਮੈਚਾਂ ਦੀ ਕੁਮੈਂਟਰੀ ਸ਼ਿਵ ਯੋਧੇ ਅਤੇ ਬਲ ਝਲਾੜੀ ਨੇ ਕੀਤੀ। ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਦੱਸਿਆ ਅੱਜ 7 ਜੂਨ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿਚ ਮਾਝਾ ਪੇਂਡੂ ਲੀਗ ਦੀਆਂ 4 ਕਲੱਬਾਂ ਭਾਗ ਲੈਣਗੀਆਂ। ਇਨ੍ਹਾਂ ਵਿਚ ਜੇਤੂ ਟੀਮ ਨੂੰ ਇਕ ਲੱਖ 11 ਹਜ਼ਾਰ, ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 85 ਹਜ਼ਾਰ ਅਤੇ ਬਾਕੀ ਦੋਵੇਂ ਟੀਮਾਂ ਨੂੰ 50-50 ਹਜ਼ਾਰ ਰਾਸ਼ੀ ਦਿੱਤੀ ਜਾਵੇਗੀ। ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਅਤੇ 50 ਸਾਲਾ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬੱਬੀ, ਜਸਬੀਰ ਸਿੰਘ ਜੱਸ ਸੰਧਵਾਂ, ਸੁਖਦੇਵ ਸਿੰਘ ਬਰਿਆਰ, ਸਾਬਕਾ ਸਰਪੰਚ ਹਰਮੀਤ ਸਿੰਘ ਸੰਧੂ, ਬਾਪੂ ਮੱਖਣ ਸਿੰਘ, ਜੋਬਨਪ੍ਰੀਤ ਸਿੰਘ, ਧਰਮ ਸਿੰਘ, ਸਤਨਾਮ ਸਿੰਘ ਬਰਿਆਰ, ਰਾਮ ਸਿੰਘ, ਅਮਨਦੀਪ ਕਾਹਲੋਂ, ਕਮਲਪ੍ਰੀਤ ਸਿੰਘ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ ਏਐਸਆਈ, ਥਾਣੇਦਾਰ ਕਮਲਬੀਰ ਸਿੰਘ, ਰੁਪਿੰਦਰ ਸਿੰਘ, ਸੂਬੇਦਾਰ ਸੁਖਜਿੰਦਰ ਸਿੰਘ, ਦਲਬੀਰ ਸਿੰਘ ਬਿੱਲਾ, ਝਿਰਮਲ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ ਕਾਹਲੋਂ ਲੱਧਾ ਮੁੰਡਾ, ਬਲਵਿੰਦਰ ਸਿੰਘ, ਸਰਦੂਲ ਸਿੰਘ, ਸੁਖਜਿੰਦਰ ਸਿੰਘ ਮੰਗੂ, ਜਤਿੰਦਰ ਸਿੰਘ, ਅਵਤਾਰ ਸਿੰਘ ਪੱਪੂ, ਦਲਜੀਤ ਸਿੰਘ, ਸੂਬੇਦਾਰ ਜਗਦੀਸ਼ ਸਿੰਘ, ਹਰਜੀਤ ਸਿੰਘ, ਗੁਰਮੁਖ ਸਿੰਘ, ਗੋਲਾ ਸੰਧਵਾਂ, ਸ਼ੰਕਰ ਸੰਧਵਾਂ, ਆਕਾਸ਼ ਸੰਧਵਾਂ, ਮਨੂੰ ਸੰਧਵਾਂ, ਜਸਵੰਤ ਸਿੰਘ, ਕੁੱਕਾ ਸੰਧਵਾਂ, ਸ਼ੰਕਰ ਸੰਧਵਾਂ, ਹਰਜੀਤ ਸਿੰਘ ਸੰਧਵਾਂ, ਕਰਨ ਸੰਧਵਾਂ, ਰੁਪਿੰਦਰ ਸਿੰਘ ਫ਼ੌਜੀ, ਹਰਜਿੰਦਰ ਸਿੰਘ ਦਕੋਹਾ, ਪਰਮਜੀਤ ਸਿੰਘ ਨੈਟੀ, ਮੇਜਰ ਸਿੰਘ ਜਲੰਧਰ, ਸੁਬੇਗ ਸਿੰਘ, ਸੁਰਿੰਦਰ ਸਿੰਘ ਬਰਿਆਰ, ਮਨਪ੍ਰੀਤ ਸਿੰਘ ਮੰਨੂੰ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਅਮਨਦੀਪ ਸਿੰਘ ਅੰਮਾ, ਕੁਲਬੀਰ ਸਿੰਘ ਮਿੰਟਾ, ਰਾਜਬੀਰ ਸਿੰਘ, ਨਰਿੰਦਰ ਸਿੰਘ ਨਿੰਦਾ, ਰਣਜੀਤ ਸਿੰਘ ਸ਼ਾਹ, ਸੂਬੇਦਾਰ ਲਖਵਿੰਦਰ ਸਿੰਘ, ਦਲੇਰ ਸਿੰਘ ਬਰਿਆਰ, ਸੂਬੇਦਾਰ ਜਗਦੀਸ਼ ਸਿੰਘ, ਜਸਵੰਤ ਸਿੰਘ, ਹਰਪਾਲ ਸਿੰਘ ਪ੍ਰਾਪਰਟੀ ਸਲਾਹਕਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਬਰੀ ਬਾਈਪਾਸ ਤੋਂ ਬਰਿਆਰ ਤੱਕ 41 ਕਰੋੜ ਨਾਲ ਬਣਨ ਵਾਲੀਆਂ ਸੜਕਾਂ ਦਾ ਕੰਮ ਅੱਧ ਵਿਚਾਲੇ ਰੁਕਿਆ ਕੈਬਨਿਟ ਮੰਤਰੀ ਨੇ ਸ਼ਹਿ... ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਬਟਾਲਾ ਵਿਚੋਂ ਮਿਲੇਗਾ ਭਰਪੂਰ ਹੁੰਗਾਰਾ- ਪ੍ਰਿਥੀਪਾਲ ਸਿੰਘ, ਬੱਲ
Ad Position 24