01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਰਾਤ ਚਲੀਆਂ ਬਟਾਲਾ ’ਚ ਗੋਲੀਆਂ, 2 ਨੌਜਵਾਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 07-06-2026

ਬਟਾਲਾ, 6 ਜੂਨ (ਹਰਦੇਵ ਸਿੰਘ ਸੰਧੂ)- ਬੀਤੀ ਰਾਤ ਬਟਾਲਾ ‘ਚ ਗੋਲੀਆਂ ਚੱਲਣ ਨਾਲ 2 ਨੌਜਵਾਨ ਜਖ਼ਮੀ ਹੋ ਗਏ। ਸਿਵਿਲ ਹਸਪਤਲਾ ‘ਚ ਜ਼ੇਰੇ ਇਲਾਜ ਜਖ਼ਮੀ ਨੌਜਵਾਨ ਅਸ਼ੀਸ ਮਸੀਹ ਪੁੱਤਰ ਸੁੱਚਾ ਮਸੀਹ, ਸਾਹਿਲ ਪੁੱਤਰ ਰਣਜੀਤ ਸਿੰਘ ਦੋਵੋਂ ਵਾਸੀ ਪਿੰਡ ਗਿਲਾਂ ਵਾਲੀ ਨੇ ਦੱਸਿਆ ਕਿ ਅਸੀਂ ਰਾਤ ਸਮੇਂ ਸ਼ਹਿਰ ਤੋਂ ਆਪਣੇ ਪਿੰਡ ਜਾ ਰਹੇ ਸੀ ਕਿ ਪਿਛੋਂ ਇਕ ਤੇਜ ਰਫ਼ਤਾਰ ਮੋਟਰਸਾਇਕਲ ‘ਤੇ ਕੁਝ ਨੌਜਵਾਨ ਸਾਡੇ ਕੋਲੋਂ ਲੰਘੇ। ਉਨ੍ਹਾਂ ਦੇ ਪਿੱਛੇ ਇਕ ਹੋਰ ਮੋਟਰਸਾਇਕਲ ਦੇ ਵਿਅਕਤੀ ਆਏ ਜਿਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਹੜੀਆਂ ਸਾਡੇ ਦੋਵਾਂ ਦੇ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਸ਼ਾਇਦ ਜਿਹੜਾ ਮੋਟਰਸਾਇਕਲ ਅੱਗੇ ਲੰਘ ਕੇ ਗਿਆ ਸੀ ਉਸ ਦੇ ਭੁਲੇਖੇ ਉਕਤ ਮੋਟਰਸਾਇਕਲ ਸਵਾਰਾਂ ਨੇ ਸਾਡੇ ਕਥਿਤ ਤੌਰ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਸਿਵਿਲ ਹਸਪਤਾਲ ਦੇ ਡਾਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਸਾਡੇ ਕੋਲ 2 ਜਖ਼ਮੀ ਨੌਜਵਾਨ ਆਏ ਸੀ ਜਿਨ੍ਹਾਂ ਚੋਂ ਆਸ਼ੀਸ ਦੇ ਲੱਤ ‘ਚ ਗੋਲੀ ਤੇ ਸਾਹਿਲ ਦੇ ਪਿੱਛੇ ਪੱਟ ਦੇ ਉੱਪਰ ਗੋਲੀ ਲੱਗੀ ਸੀ। ਡਾਕਟਰ ਨੇ ਦੱਸਿਆ ਕਿ ਦੋਵਾਂ ਦੀ ਹਾਲਤ ਠੀਕ ਹੈ। ਇਨ੍ਹਾਂ ਨੂੰ ਅੰਮ੍ਰਿਤਸਰ ਲਈ ਤਬਦੀਲ ਕਰ ਦਿੱਤਾ ਗਿਆ। ਇਸ ਬਾਰੇ ਸਿੰਬਲ ਪੁਲਿਸ ਚੋਂਕੀ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਤਹਿਤ ਅਗਲੀ ਕਾਰਵਾਹੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੀਟਿੰਗਾਂ ਅਗਲੀ ਖ਼ਬਰ ਬੱਬਰੀ ਬਾਈਪਾਸ ਤੋਂ ਬਰਿਆਰ ਤੱਕ 41 ਕਰੋੜ ਨਾਲ ਬਣਨ ਵਾਲੀਆਂ ਸੜਕਾਂ ਦਾ ਕੰਮ ਅੱਧ ਵਿਚਾਲੇ ਰੁਕਿਆ ਕੈਬਨਿਟ ਮੰਤਰੀ ਨੇ ਸ਼ਹਿ...
Ad Position 24