18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਿੰਡ ਬੱਬਰੀ ਨੰਗਲ ਦੀ ਪੰਚਾਇਤ ਵਲੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਜ਼ਮੀਨ ਦੀ ਬੋਲੀ

Ad Position 21
No active advertisement
ਅਜੀਤ ਡੈਸਕ 08-06-2026
ਤਿੱਬੜ, 7 ਜੂਨ (ਸੋਹਨ ਮਲਿਕ)-ਪਿੰਡ ਬੱਬਰੀ ਨੰਗਲ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਸੁਖਦੇਵ ਕੌਰ, ਪੰਚਾਇਤ ਸਕੱਤਰ ਬਲਕਾਰ ਮਸੀਹ, ਇੰਜੀ: ਜਤਿੰਦਰ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨ ਦੀ ਬੋਲੀ ਪੂਰੀ ਪਾਰਦਰਸ਼ਤਾ ਤੇ ਨਿਯਮਾਂ ਅਨੁਸਾਰ ਕਰਵਾਈ ਗਈ | ਇਸ ਮੌਕੇ ਪਿੰਡ ਦੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਰਹੇ | ਬੋਲੀ ਦੌਰਾਨ ਪਲਾਟ ਨੰਬਰ-1 ਅਧੀਨ 12 ਕਿਲੇ ਪੰਚਾਇਤੀ ਜ਼ਮੀਨ ਦੀ ਬੋਲੀ ਸ਼ਮਸ਼ੇਰ ਸਿੰਘ ਵਾਸੀ ਬੱਬਰੀ ਨੰਗਲ ਨੇ 9 ਲੱਖ 51 ਹਜ਼ਾਰ 500 ਰੁਪਏ ਦੀ ਸਭ ਤੋਂ ਉੱਚੀ ਬੋਲੀ ਦੇ ਕੇ ਆਪਣੇ ਨਾਮ ਕਰਵਾਈ | ਬੋਲੀ ਦੀ ਕਾਰਵਾਈ ਦੌਰਾਨ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਗਿਆ ਤੇ ਸਾਰੇ ਬੋਲੀਕਾਰਾਂ ਨੂੰ ਬਰਾਬਰ ਮੌਕਾ ਦਿੱਤਾ ਗਿਆ | ਪਲਾਟ ਨੰਬਰ-2 ਅਧੀਨ 7 ਕਿੱਲੇ ਜ਼ਮੀਨ ਦੀ ਬੋਲੀ ਕਿਸੇ ਕਾਰਨ ਰੱਦ ਕਰ ਦਿੱਤੀ ਗਈ | ਪੰਚਾਇਤ ਨੇ ਜਾਣਕਾਰੀ ਦਿੱਤੀ ਕਿ ਇਸ ਜ਼ਮੀਨ ਦੀ ਮੁੜ ਬੋਲੀ 10 ਜੂਨ ਨੂੰ ਕਰਵਾਈ ਜਾਵੇਗੀ, ਜਿਸ 'ਚ ਇੱਛੁਕ ਬੋਲੀਕਾਰ ਹਿੱਸਾ ਲੈ ਸਕਣਗੇ | ਸਰਪੰਚ ਸੁਖਦੇਵ ਕੌਰ ਨੇ ਕਿਹਾ ਕਿ ਪੰਚਾਇਤ ਵਲੋਂ ਹਰ ਕੰਮ ਪਾਰਦਰਸ਼ੀ ਅਤੇ ਲੋਕ ਹਿਤ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪੰਚਾਇਤੀ ਜਾਇਦਾਦ ਦੀ ਸਹੀ ਵਰਤੋਂ ਤੇ ਆਮਦਨ ਵਧਾਉਣ ਲਈ ਅਜਿਹੀਆਂ ਬੋਲੀਆਂ ਨਿਯਮਾਂ ਅਨੁਸਾਰ ਕਰਵਾਈਆਂ ਜਾਂਦੀਆਂ ਹਨ | ਪਿੰਡ ਵਾਸੀਆਂ ਨੇ ਪੰਚਾਇਤ ਵਲੋਂ ਅਪਣਾਏ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕੀਤੀ | ਇਸ ਮੌਕੇ ਹਿਤਪਾਲ ਸਿੰਘ ਬਲਾਕ ਪ੍ਰਧਾਨ, ਜੈਮਲ ਸਿੰਘ, ਪੰਚ ਜਸਬੀਰ ਸਿੰਘ, ਪੰਚ ਗੀਤਾ ਰਾਣੀ, ਪੰਚ ਕਸ਼ਮੀਰ ਕੌਰ, ਪੰਚ ਹਰਦੀਪ ਕੌਰ, ਪੰਚ ਰਾਜਬੀਰ ਸਿੰਘ, ਬਿਕਰਮਜੀਤ ਸਿੰਘ ਐਂਡੀ, ਹਰਪਿੰਦਰ ਸਿੰਘ, ਰਸ਼ਪਾਲ ਸਿੰਘ, ਜੋਧਬੀਰ ਸਿੰਘ, ਜੋਸਾ ਮਸੀਹ, ਲਵਪ੍ਰੀਤ, ਸਰਵਣ ਸਿੰਘ ਫ਼ੌਜੀ, ਰਮਨ
Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਸਤਸੰਗ ਭਵਨ ਗੁਰਦਾਸਪੁਰ ਵਿਖੇ ਸਤਿਸੰਗ ਕਰਵਾਇਆ ਅਗਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪੁਲ ਦੀ ਰੇਲਿੰਗ ਟੁੱਟਣ ਨਾਲ ਵਾਪਰ ਸਕਦਾ ਵੱਡਾ ਹਾਦਸਾ
Ad Position 24