18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੰਤ ਨਿਰੰਕਾਰੀ ਸਤਸੰਗ ਭਵਨ ਗੁਰਦਾਸਪੁਰ ਵਿਖੇ ਸਤਿਸੰਗ ਕਰਵਾਇਆ

Ad Position 21
No active advertisement
ਅਜੀਤ ਡੈਸਕ 08-06-2026
ਗੁਰਦਾਸਪੁਰ, 7 ਜੂਨ (ਚੱਕਰਾਜਾ)-ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਤੇ ਪਰਮ ਪੂਜਨੀਏ ਨਿਰੰਕਾਰੀ ਰਾਜ ਪਿਤਾ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਗੁਰਦਾਸਪੁਰ ਵਿਖੇ ਵਿਸ਼ੇਸ਼ ਸਤਿਸੰਗ ਕਰਵਾਇਆ ਗਿਆ | ਇਸ ਦੌਰਾਨ ਭਾਈ ਸਾਹਿਬ ਗੁਰਦੇਵ ਸਿੰਘ ਜੀ (ਗਿਆਨ ਪ੍ਰਚਾਰਕ) ਕਾਕੂਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਸਿੱਖ ਦੇ ਜੀਵਨ 'ਚ ਪੰਜ ਪ੍ਰਣਾਂ ਦੀ ਵੱਡੀ ਮਹੱਤਤਾ ਹੈ ਜੋ ਸਤਿਗੁਰ ਤੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਸਮੇਂ ਕੀਤੇ ਜਾਂਦੇ ਹਨ | ਵਿਸ਼ੇਸ਼ ਸਤਿਸੰਗ ਵਿਚ 1500 ਤੋਂ ਵੱਧ ਸੰਗਤ ਨੇ ਸ਼ਿਰਕਤ ਕੀਤੀ ਤੇ ਅਨੇਕਾਂ ਬਰਾਂਚਾਂ ਤੋਂ ਪਹੁੰਚੀ ਸੰਗਤ ਨੇ ਸਤਿਸੰਗ ਦਾ ਲਾਭ ਪ੍ਰਾਪਤ ਕੀਤਾ | ਇਸ ਮੌਕੇ ਪਠਾਨਕੋਟ ਦੇ ਜ਼ੋਨਲ ਇੰਚਾਰਜ ਸੁਰਿੰਦਰ ਦੱਤਾ, ਵੱਖ-ਵੱਖ ਬਰਾਂਚਾਂ ਦੇ ਮੁਖੀ ਤੇ ਖੇਤਰੀ ਸੰਚਾਲਕ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਅੰਤ 'ਚ ਗੁਰਦਾਸਪੁਰ ਬਰਾਂਚ ਦੇ ਸੰਯੋਜਕ ਬਲਜੀਤ ਸਿੰਘ ਨੇ ਆਏ ਮਹਾਤਮਾਵਾਂ ਤੇ ਸੰਗਤ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਲਕਾ ਫ਼ਤਹਿਗੜ੍ਹ ਚੂੜੀਆਂ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਅਹੁਦੇਦਾਰ ਐਲਾਨੇ ਅਗਲੀ ਖ਼ਬਰ ਪਿੰਡ ਬੱਬਰੀ ਨੰਗਲ ਦੀ ਪੰਚਾਇਤ ਵਲੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਜ਼ਮੀਨ ਦੀ ਬੋਲੀ
Ad Position 24