01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗੁਰਦਾਸਪੁਰ ਦੀਆਂ 29 ਵਾਰਡਾਂ 'ਚ 'ਆਪ' ਦੇ ਹੱਕ ਵਿਚ ਚੱਲ ਰਹੀ ਹਵਾ-ਹਲਕਾ ਇੰਚਾਰਜ ਰਮਨ ਬਹਿਲ <br/>

Ad Position 21
No active advertisement
ਅਜੀਤ ਡੈਸਕ 11-06-2026
ਗੁਰਦਾਸਪੁਰ, 10 ਜੂਨ (ਅਸ਼ੋਕ ਸ਼ਰਮਾ)-ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵਧੀਆ ਪ੍ਰਦਰਸ਼ਨ ਹੋਣ ਕਰਕੇ ਲੋਕ ਪਾਰਟੀ ਨਾਲ ਦਿਨੋਂ-ਦਿਨ ਜੁੜ ਰਹੇ ਹਨ ਤੇ ਗੁਰਦਾਸਪੁਰ ਦੀਆਂ 29 ਵਾਰਡਾਂ ਵਿਚ 'ਆਪ' ਦੇ ਹੱਕ ਵਿਚ ਹਵਾ ਚੱਲ ਰਹੀ ਹੈ | ਜਿਸ ਕਾਰਨ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਰਮਨ ਬਹਿਲ ਨੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਉਪਰੰਤ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦਾਸਪੁਰ, ਦੀਨਾਨਗਰ ਤੇ ਕਾਦੀਆਂ ਵਿਚ ਆਮ ਆਦਮੀ ਪਾਰਟੀ ਦੀ ਪੁਜੀਸ਼ਨ ਚੰਗੀ ਹੋਣ ਕਰਕੇ ਵਿਰੋਧੀ ਧਿਰ ਦੀਆਂ ਪਾਰਟੀਆਂ ਬੌਖਲਾਹਟ ਵਿਚ ਆ ਚੁੱਕੀਆਂ ਹਨ ਤੇ ਬੇਤੁਕੇ ਬਿਆਨ ਦੇ ਕੇ ਲੋਕਾਂ ਨੰੂ ਗੁੰਮਰਾਹ ਕਰ ਰਹੇ ਹਨ | ਜਦ ਕਿ ਲੋਕਾਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਇਸ ਵਾਰ ਨਗਰ ਕੌਂਸਲ ਦੇ ਉਮੀਦਵਾਰ ਕਾਬਜ਼ ਹੋ ਕੇ ਸ਼ਹਿਰਾਂ ਦੀ ਤਰੱਕੀ 'ਚ ਵਧੇਰੇ ਯੋਗਦਾਨ ਪਾਉਣ ਲਈ ਉਤਾਵਲੇ ਹਨ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਸਰਵਪੱਖੀ ਵਿਕਾਸ ਵਿਚ ਕੋਈ ਵੀ ਕਸਰ ਨਹੀਂ ਛੱਡੀ ਹੈ | ਲੋਕ ਕੰਮਾਂ ਨੰੂ ਮੁੱਖ ਰੱਖ ਕੇ 'ਆਪ' ਨੰੂ ਵੋਟਾਂ ਪਾਉਣ ਲਈ ਮਨ ਬਣਾਈ ਬੈਠੇ ਹਨ | ਸ਼ਹਿਰ ਦੇ ਜੋ ਕੰਮ ਪਿਛਲੇ 50 ਸਾਲਾਂ 'ਚ ਨਹੀਂ ਹੋਏ ਸਨ, ਉਹ 4 ਸਾਲਾਂ ਵਿਚ ਕਰਵਾ ਕੇ ਆਪਣੀ ਪੱਕੜ ਮਜ਼ਬੂਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੌਰਾਨ ਵਧੀਆ ਕਾਰਗੁਜਾਰੀ ਦਿਖਾ ਕੇ ਹਰ ਵਰਗ ਦੇ ਲੋਕਾਂ ਦਾ ਮਨ ਜਿੱਤ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਟਰੇਨਿੰਗ ਕਰਵਾਈ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੀ ਮੀਟਿੰਗ
Ad Position 24