01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਛੀਨਾ ਕਾਲਜ 'ਚ ਬੀ.ਐੱਡ. ਦਾਖ਼ਲੇ ਲਈ ਮੁਫ਼ਤ ਸਹਾਇਤਾ ਡੈਸਕ ਸਥਾਪਤ- ਪਿ੍ੰ. ਮਧੂ ਬਾਲਾ <br/>

Ad Position 21
No active advertisement
ਅਜੀਤ ਡੈਸਕ 11-06-2026
ਬਟਾਲਾ, 10 ਜੂਨ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ 'ਚ ਬੀ.ਐੱਡ. ਕੋਰਸ ਦੇ ਦਾਖ਼ਲੇ ਸਬੰਧੀ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਸਹਾਇਤਾ ਡੈਸਕ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਨਾਲ ਵਿਦਿਆਰਥੀ ਦਾਖ਼ਲੇ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ | ਦਾਖ਼ਲਾ ਟੈਸਟ ਲਈ ਕਾਲਜ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਸਿਖਲਾਈ ਵੀ ਦਿੱਤੀ ਜਾਵੇਗੀ | ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ਕਰ ਚੁੱਕੇ ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਇਸ ਦੌਰਾਨ ਪਿ੍ੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਕਾਲਜ 'ਚ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਨਾਲ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਇਸ ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿਚ ਅੱਗੇ ਵਧਦੇ ਹਨ ਤੇ ਹਰ ਸਾਲ ਯੂਨੀਵਰਸਿਟੀ ਮੈਰਿਟ ਵਿਚ ਪਹਿਲੀਆਂ ਪੁਜੀਸ਼ਨਾਂ ਵੀ ਹਾਸਿਲ ਕਰਦੇ ਹਨ | ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਅੇ ਸਰਕਾਰ ਦੁਆਰਾ ਨਿਰਧਾਰਿਤ ਵਜ਼ੀਫ਼ਾ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ | ਇਸ ਮੌਕੇ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ ਛੀਨਾ ਨੇ ਦੱਸਿਆ ਕਿ ਲੋੜਵੰਦ ਵਿਦਿਆਰਥੀਆਂ ਨੂੰ ਫ਼ੀਸਾਂ ਵਿਚ ਭਾਰੀ ਛੋਟ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ 'ਚ ਕੋਈ ਮੁਸ਼ਕਿਲ ਨਾ ਆਵੇ | ਉਨ੍ਹਾਂ ਦੱਸਿਆ ਕਿ ਬੀ.ਐੱਡ. ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕਾਲਜ 'ਚ ਸਮੂਹ ਸਟਾਫ਼ ਵਿਦਿਆਰਥੀਆਂ ਨੂੰ ਦਾਖ਼ਲੇ ਸਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਵੇਲੇ ਹਾਜ਼ਰ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਤੇ ਘਰੇਲੂ ਇਮਾਰਤਾਂ ਦੇ ਲੈਂਟਰ ਲਈ ਪਹਿਲੀ ਪਸੰਦ ਬਣਿਆਂ ਜੇ.ਆਰ. ਕੰਕਰੀਟ ਗੁਰਦਾਸਪੁਰ ਅਗਲੀ ਖ਼ਬਰ ਇਨਸਾਫ਼ ਲੈਣ ਲਈ ਟਾਵਰ 'ਤੇ ਚੜੇ੍ਹ ਪਿਓ-ਪੁੱਤ ਦੀ ਦੂਸਰੇ ਦਿਨ ਮੁੜ ਘਰ 'ਚ ਵੜ ਕੇ ਕੀਤੀ ਕੁੱਟਮਾਰ ਤੇ ਭੰਨ-ਤੋੜ
Ad Position 24