01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਰਕਾਰੀ ਤੇ ਘਰੇਲੂ ਇਮਾਰਤਾਂ ਦੇ ਲੈਂਟਰ ਲਈ ਪਹਿਲੀ ਪਸੰਦ ਬਣਿਆਂ ਜੇ.ਆਰ. ਕੰਕਰੀਟ ਗੁਰਦਾਸਪੁਰ

Ad Position 21
No active advertisement
ਅਜੀਤ ਡੈਸਕ 11-06-2026
ਕਲਾਨੌਰ, 10 ਜੂਨ (ਪੁਰੇਵਾਲ)-ਜੇ.ਆਰ. ਕੰਕਰੀਟ ਗੁਰਦਾਸਪੁਰ ਵਲੋਂ ਲੈਂਟਰ ਪਾਉਣ ਲਈ ਆਧੁਨਿਕ ਤੇ ਕੰਪਿਊਟਰ ਤਕਨੀਕ ਨਾਲ ਤਿਆਰ ਕੀਤੇ ਮਟੀਰੀਅਲ, ਜੋ ਵੱਡ ਅਕਾਰੀ ਇਮਾਰਤਾਂ ਦੇ ਲੈਂਟਰ ਪਾਉਣ ਲਈ ਗੱਡੀਆਂ ਰਾਹੀਂ ਘਰਾਂ ਤੱਕ ਪਹੁੰਚਦਾ ਹੈ, ਲੋਕਾਂ ਲਈ ਪਹਿਲੀ ਪਸੰਦ ਬਣਿਆ ਹੈ | ਇਸ ਸਮੇਂ ਸਰਕਾਰੀ ਇਮਾਰਤਾਂ ਤੇ ਘਰੇਲੂ ਇਮਾਰਤਾਂ 'ਤੇ ਲੈਂਟਰ ਪਾਉਣ ਲਈ ਸਰਕਾਰੀ ਠੇਕੇਦਾਰ ਤੇ ਆਮ ਲੋਕਾਂ ਵਲੋਂ ਜੇ.ਆਰ. ਕੰਕਰੀਟ ਗੁਰਦਾਸਪੁਰ ਦੇ ਆਰ.ਐੱਮ.ਸੀ. ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ | ਹਾੱਟ ਮਿਕਸ ਦੇ ਕੰਮਕਾਜ 'ਚ ਨਾਮਣਾ ਖੱਟਣ ਵਾਲੀ ਜੇ.ਆਰ. ਹਾੱਟ ਮਿਕਸ ਫਰਮ ਗੁਰਦਾਸਪੁਰ ਵਲੋਂ ਬਿਲਡਿੰਗ ਦੇ ਖੇਤਰ 'ਚ ਕਦਮ ਵਧਾਉਂਦਿਆਂ ਗੁਰਦਾਸਪੁਰ 'ਚ ਬਿਲਡਿੰਗ ਮਟੀਰੀਅਲ ਲਈ ਰੈਡੀ ਮਿਕਸ ਕੰਕਰੀਟ (ਆਰ.ਐੱਮ.ਸੀ.) ਪਲਾਂਟ ਚਲਾਇਆ ਜਾ ਰਿਹਾ ਹੈ | ਜੇ.ਆਰ. ਕੰਕਰੀਟ ਦੇ ਮਾਲਕ ਅਮਰਬੀਰ ਸਿੰਘ ਜੌਹਲ ਅਤੇ ਰਣਜੀਤ ਸਿੰਘ ਰਾਣਾ ਬੋਪਾਰਾਏ ਨੇ ਕਿਹਾ ਕਿ ਜਿਸ ਤਰ੍ਹਾਂ ਜੇ.ਆਰ. ਬਿਲਡਰਜ਼ ਵਲੋਂ ਪਹਿਲਾਂ ਸੜਕ ਨਿਰਮਾਣ ਦੇ ਕਾਰੋਬਾਰ 'ਚ ਆਪਣੀ ਭਰੋਸੇਯੋਗਤਾ ਬਣਾਈ ਹੈ ਅਤੇ ਜੇ.ਆਰ. ਬਿਲਡਰਜ਼ ਦਾ ਸਮਾਜ 'ਚ ਅਤੇ ਵਿਭਾਗਾਂ ਵਿਚ ਆਪਣਾ ਵੱਖਰਾ ਅਕਸ਼ ਨਿਰਮਿਤ ਹੋਇਆ ਹੈ | ਉਸੇ ਤਰਜ਼ 'ਤੇ ਰੈਡੀ ਮਿਕਸ ਕੰਕਰੀਟ 'ਚ ਵੀ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਛੀਨਾ ਕਾਲਜ 'ਚ ਬੀ.ਐੱਡ. ਦਾਖ਼ਲੇ ਲਈ ਮੁਫ਼ਤ ਸਹਾਇਤਾ ਡੈਸਕ ਸਥਾਪਤ- ਪਿ੍ੰ. ਮਧੂ ਬਾਲਾ <br/>
Ad Position 24