01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ੍ਰੀ ਗੁਰੂੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 11-06-2026
ਧਾਰੀਵਾਲ, 10 ਜੂਨ (ਸਵਰਨ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਮਨਾਉਣ ਦੀਆਂ ਤਿਆਰੀਆਂ ਸਬੰਧ ਮੀਟਿੰਗ ਦਫ਼ਤਰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਦੀ ਅਗਵਾਈ 'ਚ ਹੋਈ, ਜਿਸ ਵਿਚ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ | ਮੀਟਿੰਗ ਉਪਰੰਤ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜ੍ਹਾ 18 ਜੂਨ ਨੂੰ ਮਨਾਇਆ ਜਾਵੇਗਾ, ਜਿਸ 'ਚ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਵੱਖ-ਵੱਖ ਘਰਾਂ 'ਚ ਚੱਲ ਰਹੇ ਸਹਿਜ ਪਾਠਾਂ ਦੇ ਭੋਗ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਦੇ ਸਹਿਯੋਗ ਨਾਲ ਸਵੇਰੇ 8 ਵਜੇ ਪਾਏ ਜਾਣਗੇ | ਉਪਰੰਤ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ | ਇਸ ਤੋਂ ਬਾਅਦ ਕੀਰਤਨੀ ਜਥੇ, ਕਥਾਵਾਚਕ ਅਤੇ ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ | ਮੀਟਿੰਗ ਵਿਚ ਡਾ. ਗੁਰਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਕਲੇਰ, ਭਾਈ ਗੁਰਦੇਵ ਸਿੰਘ, ਸੰਦੀਪ ਸਿੰਘ ਜੱਫ਼ਰਵਾਲ, ਹਰਮਨਦੀਪ ਸਿੰਘ, ਬਲਜੀਤ ਸਿੰਘ ਸੋਹਲ, ਗੁਰਦਿਆਲ ਸਿੰਘ ਭੱੁਲਰ, ਗੂਰਦੇਵ ਸਿੰਘ ਸੰਘਾ, ਨਿਰਮਲਜੀਤ ਸਿੰਘ, ਬੀਬੀ ਗੁਰਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਹੀ ਰਾਸ਼ਟਰ ਨਿਰਮਾਤਾ ਹਨ- ਗਿੱਲ ਅਗਲੀ ਖ਼ਬਰ ਸਰਕਾਰੀ ਤੇ ਘਰੇਲੂ ਇਮਾਰਤਾਂ ਦੇ ਲੈਂਟਰ ਲਈ ਪਹਿਲੀ ਪਸੰਦ ਬਣਿਆਂ ਜੇ.ਆਰ. ਕੰਕਰੀਟ ਗੁਰਦਾਸਪੁਰ
Ad Position 24