01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਦਿਆਰਥੀ ਹੀ ਰਾਸ਼ਟਰ ਨਿਰਮਾਤਾ ਹਨ- ਗਿੱਲ

Ad Position 21
No active advertisement
ਅਜੀਤ ਡੈਸਕ 11-06-2026
ਬਟਾਲਾ, 10 ਜੂਨ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੇਸ਼ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਦਿਆਰਥੀ ਹੀ ਭਵਿੱਖ ਦੇ ਰਾਸ਼ਟਰ ਨਿਰਮਾਤਾ ਹਨ, ਇਸ ਲਈ ਵਿਦਿਆਰਥੀਆਂ ਨੂੰ ਦੇਸ਼ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਵਲੋਂ ਕਰਵਾਏ ਟੌਪਰਜ਼ ਸਨਮਾਨ ਸਮਾਗਮ ਵਿਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰ ਕੇ ਮੈਨੂੰ ਮਾਣ ਮਹਿਸੂਸ ਹੋਇਆ, ਕਿਉਂਕਿ ਵਿਦਿਆਰਥੀ ਸ਼ਕਤੀ ਹੀ ਦੇਸ਼ ਦਾ ਉੱਜਵਲ ਭਵਿੱਖ ਦੀ ਨਿਰਮਾਣ ਕਰਤਾ ਹੈ ਅਤੇ ਅੱਜ ਦੇ ਅੱਵਲ ਵਿਦਿਆਰਥੀ ਹੀ ਭਵਿੱਖ ਦੇ ਉੱਚ ਕੋਟੀ ਦੇ ਵਿਗਿਆਨੀ, ਡਾਕਟਰ, ਉਦਯੋਗਪਤੀ ਅਤੇ ਰਾਜਨੇਤਾ ਹੋ ਸਕਦੇ ਹਨ, ਜੋ ਆਪਣੀ ਦੂਰਦਰਸ਼ੀ ਸੋਚ ਨਾਲ ਆਲਮੀ ਪੱਧਰ 'ਤੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਕਿ ਅੱਵਲ ਬਣਨ ਲਈ ਅੰਕਾਂ ਦੀ ਜ਼ਰੂਰਤ ਹੁੰਦੀ ਹੈ, ਪਰ ਸਮਾਜ ਵਿਚ ਸਫ਼ਲਤਾ ਸਿਰਫ਼ ਅੰਕਾਂ ਨਾਲ ਨਹੀਂ, ਸਗੋਂ ਚਰਿੱਤਰ, ਅਨੁਸ਼ਾਸਨ ਅਤੇ ਰਾਸ਼ਟਰ ਭਗਤੀ ਨਾਲ ਮਾਪੀ ਜਾਂਦੀ ਹੈ | ਇਸ ਲਈ ਆਪਣੇ ਜੀਵਨ ਨੂੰ ਸੱਚੇ-ਸੁੱਚੇ ਚਰਿੱਤਰ ਦੇ ਹਾਣੀ ਬਨਾਉਣਾ ਚਾਹੀਦਾ ਹੈ | ਉਨ੍ਹਾਂ ਦੇਸ਼ ਦਾ ਭਵਿੱਖ ਵਿਦਿਆਰਥੀ ਵਰਗ ਨੂੰ ਦੇਸ਼ ਹਿੱਤ ਵਿਚ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਆ ਅਤੇ ਕਿਹਾ ਕਿ ਆਪਣੀ ਸ਼ਕਤੀ ਨੂੰ ਬੜੀ ਹੀ ਸੂਝ-ਬੂਝ ਨਾਲ ਰਾਸ਼ਟਰ ਨਿਰਮਾਣ ਵਿਚ ਲਗਾਉਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਸ਼ਾਹਿਦ ਰਹਿਮਤ ਤੁਲਾ ਦੀ ਯਾਦ ਵਿਚ ਸ਼ਾਮਪੁਰਾ ਵਿਖੇ ਖੇਡ ਤੇ ਸੱਭਿਆਚਾਰਕ ਮੇਲਾ 22 ਨੂੰ ਅਗਲੀ ਖ਼ਬਰ ਸ੍ਰੀ ਗੁਰੂੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/>
Ad Position 24