ਪਠਾਨਕੋਟ, 11 ਜੂਨ (ਸੰਧੂ)-ਭਿਆਨਕ ਗਰਮੀ ਦੌਰਾਨ ਪੰਛੀਆਂ ਨੂੰ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਲੋਕਾਂ ਨੂੰ ਮਿੱਟੀ ਦੇ ਸਕੋਰੇ ਵੰਡੇ ਗਏ | ਇਸ ਮੌਕੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ, ਬਾਲਕਨੀਆਂ ਤੇ ਆਂਗਣਾਂ ਵਿਚ ਪੰਛੀਆਂ ਲਈ ਦਾਣਾ ਤੇ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਵਿਜੈ ਪਾਸੀ ਨੇ ਕਿਹਾ ਕਿ ਵੱਧ ਰਹੀ ਗਰਮੀ ਤੇ ਕੁਦਰਤੀ ਜਲ ਸਰੋਤਾਂ ਦੇ ਸੁੱਕਣ ਕਾਰਨ ਪੰਛੀਆਂ ਨੂੰ ਖ਼ੁਰਾਕ ਤੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੇ ਸਮੇਂ ਵਿਚ ਦਾਣਾ-ਪਾਣੀ ਦੀ ਵਿਵਸਥਾ ਕਰਕੇ ਪੰਛੀਆਂ ਦੀ ਜਾਨ ਬਚਾਉਣ ਦੇ ਨਾਲ-ਨਾਲ ਵਾਤਾਵਰਨ ਸੰਤੁਲਨ ਨੂੰ ਵੀ ਕਾਇਮ ਰੱਖਿਆ ਜਾ ਸਕਦਾ ਹੈ | ਇਸ ਮੌਕੇ ਊਸ਼ਾ ਪਾਸੀ, ਨੀਲ ਮਾਥੁਰ, ਕਿ੍ਤਿਕਾ ਸਮੇਤ ਹੋਰ ਮੈਂਬਰ ਹਾਜ਼ਰ ਸਨ |