ਪਠਾਨਕੋਟ, 11 ਜੂਨ (ਵਿਨੋਦ)-ਪੋਸਟ ਆਫ਼ਿਸ ਚੌਕ ਤੋਂ ਸ਼ਾਹਪੁਰ ਚੌਂਕ ਰੋਡ 'ਤੇ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਸੜਕ 'ਤੇ ਲਗਾਉਣ ਦੇ ਚੱਲਦੇ ਭਾਰੀ ਜਾਮ ਲੱਗ ਰਿਹਾ ਹੈ | ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਦੇ ਚੱਲਦੇ ਲੋਕਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਉਕਤ ਰੋਡ 'ਤੇ ਦੁਕਾਨਦਾਰਾਂ ਵਲੋਂ ਕਈ-ਕਈ ਫੁੱਟ ਤੱਕ ਸੜਕ 'ਤੇ ਕਬਜ਼ਾ ਕਰਕੇ ਆਪਣਾ ਸਮਾਨ ਰੱਖਿਆ ਹੋਇਆ ਹੈ | ਜਿਸ ਕਾਰਨ ਟਰੈਫ਼ਿਕ ਦੀ ਭਾਰੀ ਸਮੱਸਿਆ ਬਣ ਰਹੀ ਹੈ | ਜਿਸ ਦੇ ਚੱਲਦੇ ਅਕਸਰ ਕਈ ਵਾਰ ਦੁਰਘਟਨਾ ਵੀ ਹੋ ਜਾਂਦੀ ਹੈ ਤੇ ਭਾਰੀ ਜਾਮ ਦੇ ਕਾਰਨ ਲੋਕਾਂ ਨੂੰ ਗਰਮੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਆਪਣਾ ਸਮਾਨ ਲਗਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਿਸ ਕਾਰਨ ਭਿਆਨਕ ਜਾਮ ਦੀ ਸਥਿਤੀ ਵੀ ਕਈ ਵਾਰ ਬਣ ਜਾਂਦੀ ਹੈ | ਜਿਸ ਕਾਰਨ ਕੜਕਦੀ ਗਰਮੀ 'ਚ ਲੋਕ ਜਾਮ ਵਿਚ ਫਸ ਜਾਂਦੇ ਹਨ, ਅÏਰਤਾਂ ਬੱਚੇ ਵੀ ਪ੍ਰੇਸ਼ਾਨ ਹੁੰਦੇ ਹਨ | ਲੋਕਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੁਕਾਨਦਾਰਾਂ ਦਾ ਸਮਾਨ ਸੜਕਾਂ ਤੋਂੋ ਉਠਵਾਇਆ ਜਾਵੇ ਤਾਂ ਜੋ ਜਾਮ ਦੀ ਸਥਿਤੀ ਤੋਂ ਲੋਕ ਨਿਜਾਤ ਪਾ ਸਕਣ |