13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜ਼ਿਲ੍ਹਾ ਪਠਾਨਕੋਟ ਦੇ 10ਵੀਂ ਤੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 12-06-2026
ਪਠਾਨਕੋਟ, 11 ਜੂਨ (ਸੰਧੂ)-ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 170-ਐਨ ਦੇ ਮੇਨ ਕਲੱਬ ਪਠਾਨਕੋਟ ਦੇ ਪ੍ਰਧਾਨ ਰਾਜੀਵ ਅਗਰਵਾਲ ਦੀ ਅਗਵਾਈ 'ਚ ਜ਼ਿਲੇ੍ਹ ਦੇ ਦਸਵੀਂ ਤੇ ਬਾਰ੍ਹਵੀਂ ਦੇ ਟਾਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੈਣ ਬਸੇਰਾ ਵਿਚ ਇਕ ਸਮਾਗਮ ਕੀਤਾ ਗਿਆ | ਸਮਾਗਮ ਵਿਚ ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ, ਜ਼ੋਨ ਚੇਅਰਮੈਨ ਗਗਨ ਸ਼ਰਮਾ, ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਸ਼ਰਮਾ ਅਤੇ ਡਾ: ਸਮਰਿੰਦਰ ਸ਼ਰਮਾ ਨੇ ਮੁੱਖ ਰੂਪ ਵਿਚ ਸ਼ਿਰਕਤ ਕੀਤੀ | ਇਸ ਦੌਰਾਨ ਕਲੱਬ ਵਲੋਂ ਵੱਖ-ਵੱਖ ਸਕੂਲਾਂ ਦੇ 12 ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਬਿਹਤਰ ਅੰਕ ਪ੍ਰਾਪਤ ਕਰਨ 'ਤੇ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਦਿਆਰਥੀਆਂ ਵਿਚ ਚੇਤਕਾ ਅੰਗੂਰਾਲਾ, ਰਿਧਿਮਾ ਸ਼ਰਮਾ, ਅਗਿ੍ਮਾ ਗੁਪਤਾ, ਰਾਘਵ ਮਹਿੰਦਰੂ, ਸਿਮਰਨ ਕਾਹਲੋਂ, ਮੇਘਾ, ਹਰਸ਼ਤਾ ਸੂਰੀ ਅਪੂਰਵਾ, ਰਾਧਿਕਾ, ਪਲਕ ਸੈਣੀ, ਸੰਜੀਵ ਸ਼ਰਮਾ ਅਤੇ ਗੀਤਾ ਰਾਣੀ ਸ਼ਾਮਿਲ ਸਨ | ਇਸ ਮੌਕੇ ਪ੍ਰਧਾਨ ਰਾਜੀਵ ਅਗਰਵਾਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਭਵਿੱਖ 'ਚ ਵੀ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਆਰ.ਕੇ. ਖੰਨਾ, ਜਗਦੀਸ਼ ਕੋਹਲੀ, ਐਨ.ਪੀ. ਧਵਨ, ਅਨੂਪ ਮਹਾਜਨ, ਪਿ੍ੰਸੀਪਲ ਕੇ.ਵੀ. ਚੋਪੜਾ, ਜੀ.ਐਸ. ਪਲਾਇਆ, ਐਸ.ਕੇ. ਚੋਪੜਾ, ਅਰੁਣ ਮਰਵਾਹਾ, ਰਾਜੇਸ਼ ਸ਼ਰਮਾ, ਰੂਪ ਲਾਲ ਪਠਾਨੀਆ, ਪ੍ਰਭਾਤ ਰਾਣਾ ਅਤੇ ਵਿਪਨ ਅਰੋੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਰੋਗੇਜ ਟਰੇਨ ਇੱਕ ਹਫ਼ਤੇ ਬਾਅਦ ਹੀ ਹੋਈ ਠੁੱਸ-ਯਾਤਰੀਆਂ ਦੀਆਂ ਮੁਸ਼ਕਿਲਾਂ ਵਧੀਆਂ ਅਗਲੀ ਖ਼ਬਰ ਪੋਸਟ ਆਫ਼ਿਸ ਚੌਂਕ ਤੋਂ ਸ਼ਾਹਪੁਰ ਚੌਕ ਰੋਡ 'ਤੇ ਦੁਕਾਨਦਾਰਾਂ ਵਲੋਂ ਸੜਕ 'ਤੇ ਸਾਮਾਨ ਲਗਾਉਣ ਕਾਰਨ ਲੱਗ ਰਿਹਾ ਜਾਮ
Ad Position 24